ਸਹੁਰੇ ਪਰਿਵਾਰ ’ਤੇ ਐੱਨਆਰਆਈ ਮਹਿਲਾ ਦੀ ਕੁੱਟਮਾਰ ਦਾ ਦੋਸ਼
09:56 AM Sep 02, 2024 IST
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਸਤੰਬਰ
ਇੱਥੋਂ ਦੇ ਬਿਲਗਾ ਕਸਬੇ ਵਿੱਚ ਅਮਰੀਕਾ ਤੋਂ ਆਈ ਗਰਭਵਤੀ ਔਰਤ ਨੇ ਸੁਹਰਿਆਂ ’ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਇਸ ਸਬੰਧੀ ਥਾਣਾ ਬਿਲਗਾ ਵਿੱਚ ਸ਼ਿਕਾਇਤ ਕੀਤੀ ਹੋਈ ਹੈ। ਔਰਤ ਨੇ ਕਿਹਾ ਹੈ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਉਹ 28 ਅਗਸਤ ਨੂੰ ਅਮਰੀਕਾ ਤੋਂ ਪੰਜਾਬ ਆਈ ਸੀ। ਉਹ ਜੱਦੀ ਪਿੰਡ ਉੱਚਪੁਰ ਸਥਿਤ ਘਰ ਵਿੱਚ ਰਹਿ ਰਹੀ ਸੀ। ਜਦੋਂ ਸਹੁਰੇ ਘਰ ਗਈ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਢਿੱਡ ਵਿੱਚ ਲੱਤਾਂ ਮਾਰੀਆਂ। ਉਸ ਨੇ ਦੱਸਿਆ ਕਿ ਉਹ ਉਸ ਵੇਲੇ ਤਿੰਨ ਮਹੀਨੇ ਦੀ ਗਰਭਵਤੀ ਸੀ। ਪੀੜਤਾ ਦੇ ਸਹੁਰੇ ਜਸਪਾਲ ਸਿੰਘ ਅਤੇ ਸੱਸ ਰਛਪਾਲ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।
Advertisement
Advertisement