ਖੋ-ਖੋ ਵਿੱਚ ਜ਼ੋਨ ਸੜੋਆ ਦੀ ਟੀਮ ਜੇਤੂ
ਰਿਆੜਕੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ
ਨਿੱਜੀ ਪ੍ਰਤਰ ਪ੍ਰੇਰਕ
ਬਲਾਚੌਰ, 31 ਅਗਸਤ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼ਹੀਦ ਭਗਤ ਸਿੰਘ ਨਗਰ ਸੁਰੇਸ਼ ਕੁਮਾਰ ਦੀ ਅਗਵਾਈ ਵਿਚ 68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਅਮਰਜੀਤ ਖਟਕੜ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ, ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਤੇ ਪ੍ਰਿੰਸੀਪਲ ਰਜਨੀਸ਼ ਕੁਮਾਰ ਆਦਿ ਨੇ ਸ਼ਿਰਕਤ ਕੀਤੀ। ਬੀਬੀ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਨੇ ਦੱਸਿਆ ਕਿ ਖੋ ਖੋ ਲੜਕੀਆਂ 14 ਸਾਲ ਵਿੱਚ ਜ਼ੋਨ ਸੜੋਆ ਨੇ ਪਹਿਲਾ, ਜ਼ੋਨ ਨਵਾਂਸ਼ਹਿਰ ਨੇ ਦੂਸਰਾ, 17 ਸਾਲ ਵਿੱਚ ਮੁਕੰਦਪੁਰ ਜ਼ੋਨ ਨੇ ਪਹਿਲਾ, ਸੜੋਆ ਜ਼ੋਨ ਨੇ ਦੂਸਰਾ, 19 ਸਾਲ ਵਿੱਚ ਸੜੋਆ ਜ਼ੋਨ ਨੇ ਪਹਿਲਾ, ਬਲਾਚੌਰ ਜ਼ੋਨ ਨੇ ਦੂਸਰਾ, ਸ਼ਤਰੰਜ ਲੜਕੇ 14 ਸਾਲ ਵਿੱਚ ਸੜੋਆ ਜ਼ੋਨ ਪਹਿਲੇ, ਬੰਗਾ ਜ਼ੋਨ ਦੂਸਰੇ ਸਥਾਨ ’ਤੇ ਰਿਹਾ।
ਧਾਰੀਵਾਲ (ਪੱਤਰ ਪ੍ਰੇਰਕ): ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 75ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀਆਂ ਵਿਦਿਆਰਥਣਾ ਦੀ ਅੰਡਰ-17 ਟੀਮ ਨੇ ਖੋ-ਖੋ ਮੁਕਾਬਲਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਸਕੂਲ ਦੀ ਟੀਮ ਨੇ ਕੋਚ ਜਤਿੰਦਰ ਕੁਮਾਰ ਅਤੇ ਰਾਜਵਿੰਦਰ ਦੀ ਅਗਵਾਈ ਹੇਠ ਅਤੇ ਕਪਤਾਨ ਵਿਸ਼ਾਲੀ ਦੀ ਸ਼ਾਨਦਾਰ ਖੇਡ ਵਿਉਂਤਬੰਦੀ ਹੇਠ ਭਾਗ ਲੈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਵਿੱਚ ਸ਼ਾਮਲ ਰਸਲੀਨ ਕੌਰ ਵਿਠਵਾਂ, ਏਕਮਪ੍ਰੀਤ ਕੌਰ ਤੁਗਲਵਾਲਾ, ਸ਼ੁੱਭਨੀਤ ਕੌਰ ਤੁਗਲਵਾਲਾ, ਜਸਨੀਤ ਕੌਰ ਔਲਖ, ਹਰਲੀਨ ਕੌਰ ਹੰਬੋਵਾਲ ਅਤੇ ਨਵਰੋਜਪ੍ਰੀਤ ਕੌਰ ਬਸਰਾਵਾਂ ਨੇ ਚੇਂਜਰ ਅਤੇ ਰਨਰ ਵਜੋਂ ਆਪਣੀ ਭੂਮਿਕਾ ਯੋਗ ਤਰੀਕੇ ਨਾਲ ਨਿਭਾਅ ਕੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਖਿਡਾਰਨ ਵਿਸ਼ਾਲੀ, ਰਸਲੀਨ ਕੌਰ ਅਤੇ ਏਕਮਪ੍ਰੀਤ ਕੌਰ ਦੀ ਰਾਜ-ਪੱਧਰੀ ਖੋ-ਖੋ ਮੁਕਾਬਲਿਆਂ ਲਈ ਚੋਣ ਹੋਈ ਹੈ।
ਜ਼ੋਨ ਪੱਧਰੀ ਖੇਡਾਂ ਵਿੱਚ ਜੇਤੂਆਂ ਦਾ ਸਨਮਾਨ
ਫਗਵਾੜਾ: ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਹਰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਰਮਨਦੀਪ ਰੱਲ, ਰਮਨ ਕੁਮਾਰ, ਮਨਪ੍ਰੀਤ ਟੂਰਾ, ਸ਼ਿਵਮ ਕੁਮਾਰ, ਰੋਮੀਅਲ, ਰੋਨਿਤ, ਦਕਸ਼, ਯੁਵਰਾਜ ਨੇ ਜ਼ੋਨ ਪੱਧਰੀ ਬੈਡਮਿੰਟਨ ਦੀਆਂ ਅੰਡਰ -14, ਅੰਡਰ-17, ਅੰਡਰ 19 ਖੇਡਾਂ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਵਾਲੀਬਾਲ ਦੀ ਟੀਮ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਬਾਕਸਿੰਗ ਅੰਡਰ-14 ’ਚ ਸੋਨ ਤਗ਼ਮਾ ਤੇ ਕੁਸ਼ਤੀਆਂ ’ਚ ਵੀ ਸੋਨ ਤਗ਼ਮਾ ਜਿੱਤਿਆ। ਜੇਤੂ ਖਿਡਾਰੀਆਂ ਨੂੰ ਸਕੂਲ ਵੱਲੋਂ ਸਨਮਾਨਿਤ ਕਰਕੇ ਹੌਂਸਲਾ-ਅਫਜ਼ਾਈ ਕੀਤੀ ਗਈ। -ਪੱਤਰ ਪ੍ਰੇਰਕ