ਇੰਡੋਨੇਸ਼ੀਆ ਵਿਚ ਬੱਸ ਦੇ ਬ੍ਰੇਕ ਫੇਲ੍ਹ ਹੋਣ ਕਰਕੇ 11 ਵਿਅਕਤੀ ਹਲਾਕ, ਦਰਜਨਾਂ ਜ਼ਖ਼ਮੀ
11:50 AM May 12, 2024 IST
Advertisement
ਬੈਨਡੁੰਗ, 12 ਮਈ
ਇੰਡੋਨੇਸ਼ੀਆ ਦੇ ਵੈਸਟ ਜਾਵਾ ਸੂਬੇ ਵਿਚ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਰਕੇ ਵਾਪਰ ਹਾਦਸੇ ਵਿਚ 11 ਵਿਅਕਤੀਆਂ ਦੀ ਮੌਤ ਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਬਹੁਗਿਣਤੀ ਵਿਦਿਆਰਥੀ ਸ਼ਾਮਲ ਹਨ। ਬੱਸ ਵਿਚ 61 ਵਿਦਿਆਰਥੀ ਤੇ ਅਧਿਆਪਕ ਸਵਾਰ ਸਨ, ਜੋ ਬੈਨਡੁੰਗ ਦੇ ਪਹਾੜੀ ਰਿਜ਼ੌਰਟ ਇਲਾਕੇ ਤੋਂ ਵਾਪਸ ਆ ਰਹੇ ਸਨ। ਬੱਸ ਦੇ ਬ੍ਰੇਕ ਫੇਲ੍ਹ ਹੋਣ ਕਰਕੇ ਇਸ ਨੇ ਕਈ ਕਾਰਾਂ ਤੇ ਹੋਰ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਨੌਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਕ ਅਧਿਆਪਕ ਤੇ ਸਥਾਨਕ ਵਾਹਨ ਚਾਲਕ ਨੇ ਹਸਪਤਾਲ ਵਿਚ ਦਮ ਤੋੜਿਆ। 53 ਜ਼ਖਮੀਆਂ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਹੈ। -ਏਪੀ
Advertisement
Advertisement
Advertisement