ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਦੁਆਰਾ ਗੁਰੂ ਨਾਨਕਪੁਰਾ ਵਿੱਚ ‘ਆਓ ਰੰਗ ਭਰੀਏ’ ਮੁਕਾਬਲੇ ਕਰਵਾਏ

11:15 AM Jun 16, 2024 IST

ਖੇਤਰੀ ਪ੍ਰਤੀਨਿਧ
ਸੰਗਰੂਰ, 15 ਜੂਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਸੰਗਰੂਰ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕਪੁਰਾ ਵਿੱਚ ਸ਼ੁਰੂ ਕੀਤਾ 7 ਰੋਜ਼ਾ ਗਿਆਨ ਅੰਜਨ ਗੁਰਮਤਿ ਸਮਰ ਕੈਂਪ ਜਾਰੀ ਹੈ। ਕੈਂਪ ਦੇ ਪੰਜਵੇਂ ਦਿਨ ਅੱਜ ਬੱਚਿਆਂ ਦੇ ‘ਆਓ ਰੰਗ ਭਰੀਏ’ ਮੁਕਾਬਲੇ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਲੀਨ ਕੌਰ, ਪ੍ਰੋਫੈਸਰ ਨਰਿੰਦਰ ਸਿੰਘ, ਗੁਲਜ਼ਾਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਲਈ ਜੂਨੀਅਰ ਅਤੇ ਸੀਨੀਅਰ ਸੈਕੰਡਰੀ ਦੋ ਗਰੁੱਪ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਟੱਡੀ ਸਰਕਲ ਵੱਲੋਂ ਤਿਆਰ ਕੀਤੀ ਡਰਾਇੰਗ ਕਾਪੀ ‘ਆਓ ਰੰਗ ਭਰੀਏ’ ’ਤੇ ਆਧਾਰਿਤ ਇਹ ਮੁਕਾਬਲੇ ਕਰਵਾਏ ਗਏ। ਖਾਲਸਾਈ ਨਿਸ਼ਾਨੀਆਂ, ਪੰਜ ਕਕਾਰ, ਖੰਡਾ-ਬਾਟਾ, ਸ਼ਸਤਰ, ਗੁਰ ਅਸਥਾਨ, ਝੂਲਤੇ ਨਿਸ਼ਾਨ ਸਾਹਿਬ , ਕਿਰਤ ਕਰੋ -ਨਾਮ ਜਪੋ-ਵੰਡ ਛਕੋ, ਐ ਨੌਜਵਾਨ ਟੋਪੀ ਨਹੀਂ ਦਸਤਾਰ ਸਜਾ ਆਦਿ ਸੰਦੇਸ਼ਾਂ ਦੇ ਦਰਸਾਏ ਗਏ ਸਕੈਚਾਂ ਨੂੰ ਬੱਚਿਆਂ ਨੇ ਰੰਗਾਂ ਨਾਲ ਭਰ ਕੇ ਖੂਬਸੂਰਤ ਕਲਾ ਕ੍ਰਿਤਾਂ ਬਣਾਈਆਂ। ਚਮਨਦੀਪ ਕੌਰ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਰਵਨੀਤ ਕੌਰ ਸੁਖਪਾਲ ਸਿੰਘ ਗਗੜਪੁਰ, ਹਰਕੀਰਤ ਕੌਰ ਨੇ ਨਿਗਰਾਨ ਵੱਜੋਂ ਸੇਵਾ ਨਿਭਾਈ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ 15 ਜੂਨ ਨੂੰ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਦੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਹੋਣਗੇ ਅਤੇ ਆਖਰੀ ਦਿਨ 16 ਜੂਨ ਨੂੰ ਕਵੀ ਦਰਬਾਰ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ।

Advertisement

Advertisement
Advertisement