ਗੁਡਾਣਾ ਵਿੱਚ ਇੱਕੋ ਸਮੇਂ ਬਲੇ ਮਾਂ-ਪੁੱਤਰ ਦੇ ਸਿਵੇ
10:32 AM Sep 14, 2024 IST
ਪੱਤਰ ਪ੍ਰੇਰਕ
ਬਨੂੜ, 13 ਸਤੰਬਰ
ਨਜ਼ਦੀਕੀ ਪਿੰਡ ਗੁਡਾਣਾ ਵਿੱਚ ਅੱਜ ਦੇਰ ਸ਼ਾਮੀਂ ਇੱਕੋ ਸਮੇਂ ਵਿਧਵਾ ਮਾਂ ਤੇ ਉਸ ਦੇ ਇਕਲੌਤੇ ਪੁੱਤਰ ਦੇ ਸਿਵੇ ਇਕੱਠੇ ਜਲੇ। ਦੋਵਾਂ ਦੀ ਕੱਲ੍ਹ ਮੌਤ ਹੋਈ ਸੀ। ਦੋਵਾਂ ਦੀ ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ। ਕੁਲਦੀਪ ਕੌਰ (65) ਪਤਨੀ ਮਰਹੂਮ ਮੰਗਤ ਸਿੰਘ ਦਾ ਮੁਹਾਲੀ ਦੇ ਸਿਵਲ ਹਸਪਤਾਲ ’ਚ ਤੇ ਉਸ ਦੇ ਪੁੱਤਰ ਮੇਜਰ ਸਿੰਘ (42) ਦਾ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਤੋਂ ਪੋਸਟਮਾਰਟਮ ਹੋਇਆ। ਸਨੇਟਾ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਨੇ ਗ਼ਲਤ ਦਵਾਈ ਪੀ ਲਈ ਸੀ। ਮੇਜਰ ਸਿੰਘ ਦੀ ਮੌਤ ਬਨੂੜ ਵਾਲੇ ਖੇਤਰ ਵਿੱਚ ਹੋਈ।
Advertisement
Advertisement