ਯੂਰਪ ਵਿੱਚ ਗਰਮੀ ਦਾ ਕਹਿਰ ਵਧਿਆ
02:04 PM Jul 15, 2023 IST
ਲੰਡਨ, 15 ਜੁਲਾਈ
ਯੂਰਪ ਇਸ ਵੇਲੇ ਭਾਰੀ ਗਰਮੀ ਦੀ ਮਾਰ ਹੇਠ ਹੈ। ਇਟਲੀ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਵੀ ਸੰਭਾਵਨਾ ਹੈ ਕਿ ਯੂਰਪ ਵਿਚ ਤਾਪਮਾਨ 48.8 ਡਿਗਰੀ ਸੈਲਸੀਅਸ ਦੇ ਰਿਕਾਰਡ ਨੂੰ ਵੀ ਤੋੜ ਸਕਦਾ ਹੈ। ਦੱਖਣੀ ਅਤੇ ਪੂਰਬੀ ਯੂਰਪ ਦੇ ਹਿੱਸਿਆਂ ਫਰਾਂਸ, ਸਪੇਨ, ਪੋਲੈਂਡ ਅਤੇ ਗ੍ਰੀਸ ਵਿਚ ਗਰਮੀ ਵਧ ਰਹੀ ਹੈ। ਇਸ ਕਾਰਨ ਸੈਲਾਨੀ ਦੀ ਆਮਦ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਸਾਲ 2003 ਵਿੱਚ ਯੂਰਪ ਵਿੱਚ ਗਰਮੀ ਕਾਰਨ 70,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
Advertisement
Advertisement
Advertisement