ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਮਗੜ੍ਹ ਤੇ ਅਲੀਪੁਰ ’ਚ ਪੁਰਾਣੀਆਂ ਪੰਚਾਇਤਾਂ ਦੀ ਹੀ ਰਹੇਗੀ ਸਰਦਾਰੀ

08:29 AM Oct 05, 2024 IST

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 4 ਅਕਤੂਬਰ
ਭਾਵੇਂ ਮੁਹਾਲੀ ਬਲਾਕ ਦੇ 71 ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਦੀ ਚੋਣ 15 ਅਕਤੂਬਰ ਨੂੰ ਹੋ ਜਾਵੇਗੀ ਪਰ ਦੋ ਪਿੰਡ ਅਜਿਹੇ ਹਨ, ਜਿੱਥੇ ਅਜੇ ਹੋਰ ਇੱਕ ਵਰ੍ਹਾ ਪੁਰਾਣੀਆਂ ਪੰਚਾਇਤਾਂ ਦਾ ਹੀ ਰਾਜ ਚੱਲੇਗਾ। ਇਨ੍ਹਾਂ ਪੰਚਾਇਤਾਂ ਵਿੱਚ ਇੱਕ ਪਿੰਡ ਧਰਮਗੜ੍ਹ ਅਤੇ ਦੂਜਾ ਪਿੰਡ ਅਲੀਪੁਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਪੰਚਾਂ ਅਤੇ ਪੰਚਾਂ ਦੇ ਰਾਖਵੇਂਕਰਨ ਲਈ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿੱਚ ਦੋਵੇਂ ਪਿੰਡ ਸ਼ਾਮਲ ਹਨ। ਦੋਹਾਂ ਪਿੰਡਾਂ ਦੀ ਸਰਪੰਚੀ ਦੀ ਸੀਟ ਜਨਰਲ ਵਜੋਂ ਦਰਜ ਸੀ ਪਰ ਨਾਮਜ਼ਦਗੀਆਂ ਦਾਖ਼ਲ ਹੋਣ ਦੇ ਅੱਜ ਆਖਰੀ ਦਿਨ ਦੋਹਾਂ ਪਿੰਡਾਂ ਦੀ ਨਾਮਜ਼ਦਗੀ ਦਾਖ਼ਲ ਨਹੀਂ ਹੋ ਸਕੀ ਕਿਉਂਕਿ ਪੁਰਾਣੀਆਂ ਪੰਚਾਇਤਾਂ ਹਾਲੇ ਭੰਗ ਹੀ ਨਹੀਂ ਕੀਤੀਆਂ ਗਈਆਂ ਤੇ ਦੋਹਾਂ ਥਾਵਾਂ ਤੇ ਪੰਚਾਇਤਾਂ ਕਾਰਜਸ਼ੀਲ ਰਹਿਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਰਮਗੜ੍ਹ ਵਿੱਚ 30 ਦਸੰਬਰ 2018 ਨੂੰ ਸਰਪੰਚੀ ਦੀ ਚੋਣ ਵਿੱਚ ਛੇ ਵੋਟਾਂ ਦੇ ਫ਼ਰਕ ਨਾਲ ਕੁਲਵਿੰਦਰ ਸਿੰਘ ਕਾਲਾ ਚੋਣ ਜਿੱਤੇ ਸਨ। ਚੋਣ ਹਾਰੇ ਹੋਏ ਉਮੀਦਵਾਰ ਪਰਮਜੀਤ ਸਿੰਘ ਬਰਾੜ ਨੇ ਨਤੀਜੇ ਨੂੰ ਚੁਣੌਤੀ ਦੇ ਦਿੱਤੀ। ਅਦਾਲਤੀ ਪ੍ਰਕਿਰਿਆ ਮਗਰੋਂ ਜੁਲਾਈ 2020 ਵਿੱਚ ਤਤਕਾਲੀ ਐੱਸਡੀਐੱਮ ਮੁਹਾਲੀ ਵੱਲੋਂ ਕਰਾਈ ਵੋਟਾਂ ਦੀ ਦੁਬਾਰਾ ਗਿਣਤੀ ਵਿੱਚ ਪਰਮਜੀਤ ਸਿੰਘ ਬਰਾੜ ਨੂੰ ਜੇਤੂ ਸਰਪੰਚ ਐਲਾਨਿਆ ਗਿਆ। ਉਦੋਂ ਤੱਕ ਪਹਿਲਾ ਸਰਪੰਚ ਚਾਰਜ ਨਾ ਮਿਲਣ ਕਾਰਨ ਕੋਈ ਮਤਾ ਨਾ ਪਾ ਸਕਿਆ ਤੇ ਪੰਚਾਇਤ ਦਾ ਗਠਨ ਜੁਲਾਈ 2025 ਵਿੱਚ ਹੋਇਆ, ਜਿਸ ਕਾਰਨ ਮੌਜੂਦਾ ਪੰਚਾਇਤ ਦੀ ਪੰਜ ਸਾਲਾ ਮਿਆਦ ਪੂਰੀ ਨਾ ਹੋਣ ਕਾਰਨ ਪੰਚਾਇਤ ਨੂੰ ਭੰਗ ਨਹੀਂ ਕੀਤਾ ਜਾ ਸਕਿਆ।
ਪਿਛਲੀਆਂ ਚੋਣਾਂ ਸਮੇਂ ਅਲੀਪੁਰ ਪਿੰਡ ਵਿੱਚ ਪੰਚਾਇਤੀ ਚੋਣ ਸਰਬਸੰਮਤੀ ਨਾਲ ਹੋਈ ਸੀ। ਧੀਰਜ ਕੁਮਾਰ ਨੂੰ ਸਰਪੰਚ ਚੁਣਿਆ ਗਿਆ ਸੀ ਪਰ ਪੰਚਾਂ ਵੱਲੋਂ ਵਿਰੋਧ ਕਰਨ ਤੇ ਸਬੰਧਿਤ ਪੰਚਾਇਤ ਵੀ ਕੋਈ ਮਤਾ ਨਹੀਂ ਪਾ ਸਕੀ ਤੇ ਅਧਿਕਾਰਿਤ ਪੰਚ ਵਜੋਂ ਚਰਨਜੀਤ ਸਿੰਘ ਦੀ ਅਗਵਾਈ ਹੇਠ 2020 ਤੋਂ ਪੰਚਾਇਤ ਦਾ ਗਠਨ ਕੀਤਾ ਗਿਆ। ਇਸ ਪੰਚਾਇਤ ਦੇ ਵੀ ਪੰਜ ਵਰ੍ਹੇ ਪੂਰੇ ਨਾ ਹੋਣ ਕਾਰਨ ਅਧਿਕਾਰਿਤ ਪੰਚ ਚਰਨਜੀਤ ਸਿੰਘ ਵੱਲੋਂ ਹੀ ਪੰਚਾਇਤ ਦਾ ਕੰਮ ਕਾਰ ਚਲਾਇਆ ਜਾ ਰਿਹਾ ਹੈ। ਧਰਮਗੜ੍ਹ ਦੇ ਗੁਰਦੇਵ ਸਿੰਘ ਭੁੱਲਰ ਅਤੇ ਸਾਬਕਾ ਸਰਪੰਚ ਗਿਆਨ ਸਿੰਘ ਆਦਿ ਨੇ ਪਿੰਡ ਵਿੱਚ ਪੰਚਾਇਤੀ ਚੋਣਾਂ ਨਾ ਹੋਣ ਤੇ ਰੋਸ ਪ੍ਰਗਟ ਕੀਤਾ ਹੈ।

Advertisement

ਬੀਡੀਪੀਓ ਵੱਲੋਂ ਪੰਚਾਇਤਾਂ ਭੰਗ ਨਾ ਕਰਨ ਦੀ ਪੁਸ਼ਟੀ

ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਧਰਮਗੜ੍ਹ ਅਤੇ ਅਲੀਪੁਰ ਪਿੰਡ ਦੀਆਂ ਪੰਚਾਇਤਾਂ ਭੰਗ ਨਾ ਕਰਨ ਅਤੇ ਉੱਥੇ 15 ਅਕਤੂਬਰ ਨੂੰ ਚੋਣ ਨਾ ਕਰਾਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪੰਚਾਇਤਾਂ ਦੀ ਮਿਆਦ ਛੇ ਮਹੀਨੇ ਤੋਂ ਵੱਧ ਹੈ ਅਤੇ ਨਿਯਮਾਂ ਤੇ ਕਾਨੂੰਨ ਅਨੁਸਾਰ ਕਿਸੇ ਵੀ ਉਸ ਪੰਚਾਇਤ ਨੂੰ ਭੰਗ ਨਹੀਂ ਕੀਤਾ ਜਾ ਸਕਦਾ, ਜਿਸ ਦਾ ਕਾਰਜਕਾਲ ਛੇ ਮਹੀਨੇ ਤੋਂ ਵੱਧ ਹੋਵੇ। ਉਨ੍ਹਾਂ ਦੱਸਿਆ ਕਿ ਦੋਵੇਂ ਪੰਚਾਇਤਾਂ ਦਾ ਕਾਰਜਕਾਲ ਜੁਲਾਈ 2025 ਤੱਕ ਜਾਰੀ ਰਹੇਗਾ, ਜਿਸ ਮਗਰੋਂ ਪੰਚਾਇਤ ਦੀ ਜ਼ਿਮਨੀ ਚੋਣ ਕਰਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਚਾਇਤੀ ਕਾਰਜਕਾਲ ਨਵੀਂ ਪੰਚਾਇਤ ਦੇ ਗਠਨ ਮਗਰੋਂ ਪੰਚਾਇਤ ਵੱਲੋਂ ਪਾਏ ਗਏ ਪਹਿਲੇ ਮਤੇ ਦੀ ਮਿਤੀ ਤੋਂ ਪੰਜ ਸਾਲ ਦੇ ਅਰਸੇ ਤੱਕ ਗਿਣਿਆ ਜਾਂਦਾ ਹੈ।

Advertisement
Advertisement