ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੀਪਗੜ੍ਹ ਵਿੱਚ ਰਜਬਾਹੇ ’ਚ 90 ਫੁੱਟ ਚੌੜਾ ਪਾੜ ਪਿਆ

08:58 AM Aug 24, 2024 IST
ਪਿੰਡ ਦੀਪਗੜ੍ਹ ਵਿੱਚ ਰਜਬਾਹੇ ਵਿੱਚ ਪਿਆ ਹੋਇਆ ਪਾੜ। -ਫੋਟੋ: ਵਰਮਾ

ਪੱਤਰ ਪ੍ਰੇਰਕ
ਭਦੌੜ, 23 ਅਗਸਤ
ਇੱਥੋਂ ਨੇੜਲੇ ਪਿੰਡ ਦੀਪਗੜ੍ਹ ਵਿੱਚ ਭਦੌੜ ਰਜਬਾਹੇ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਸਰਪੰਚ ਤਕਵਿੰਦਰ ਸਿੰਘ, ਹਰਬੰਸ ਸਿੰਘ, ਜੋਗਿੰਦਰ ਸਿੰਘ ਮਠਾੜੂ, ਗੁਰਮੇਲ ਸਿੰਘ ਗੇਲਾ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 12 ਵਜੇ ਉਨ੍ਹਾਂ ਦੇ ਪਿੰਡ ਵਿੱਚੋਂ ਦੀ ਲੰਘਦੇ ਸੂਏ ਵਿੱਚ ਅਚਾਨਕ ਪਾੜ ਪੈ ਗਿਆ। ਇਸ ਦਾ ਪਤਾ ਲਗਦਿਆਂ ਹੀ ਇੱਕ ਮੋਟਰ ’ਤੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਪਿੰਡ ਵਿੱਚ ਦੱਸਿਆ। ਇਸ ਮਗਰੋਂ ਪਿੰਡ ਦੇ ਲੋਕ ਰਜਬਾਹੇ ਵਿੱਚ ਪਏ ਪਾੜ ਨੂੰ ਪੂਰਨ ਲਈ ਇਕੱਠੇ ਹੋਏ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾੜ ਬੰਦ ਨਾ ਹੋ ਸਕਿਆ। ਇਸ ਉਪਰੰਤ ਉਹ ਸਵੇਰੇ ਤਕਰੀਬਨ ਤਿੰਨ ਵਜੇ ਟੱਲੇਵਾਲ ਦੀ ਨਹਿਰ ’ਤੇ ਚਲੇ ਗਏ। ਉਨ੍ਹਾਂ ਦੱਸਿਆ ਕਿ ਪਾਣੀ ਬੰਦ ਕਰਨ ਲਈ ਲਗਾਏ ਗੇਟ ਜਾਮ ਹੋਣ ਕਾਰਨ ਤਕਰੀਬਨ ਡੇਢ ਦੋ ਘੰਟੇ ਦੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਥੱਲੇ ਸੁੱਟ ਕੇ ਪਾਣੀ ਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਾੜ ਤਕਰੀਬਨ 90 ਫੁੱਟ ਚੌੜਾ ਸੀ ਅਤੇ ਪਾਣੀ ਨੇ ਕਈ ਏਕੜ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੱਕੀ ਦੇ ਆਚਾਰ, ਤੂੜੀ ਅਤੇ ਹਰੇ ਚਾਰੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਸਾਹਿਲ ਸ਼ਰਮਾ ਨੇ ਕਿਹਾ ਕਿ ਰਜਬਾਹੇ ਦੇ ਕਿਨਾਰੇ ਦਰੱਖਤ ਲੱਗੇ ਹੋਣ ਕਾਰਨ ਸੂਏ ਵਿੱਚ ਪਾੜ ਪੈ ਗਿਆ ਹੈ, ਜਲਦੀ ਹੀ ਸਫ਼ਾਈ ਕਰਵਾ ਕੇ ਪਾੜ ਪੂਰਿਆ ਜਾਵੇਗਾ।

Advertisement

Advertisement