For the best experience, open
https://m.punjabitribuneonline.com
on your mobile browser.
Advertisement

ਦਸੰਬਰ ’ਚ ਥੋਕ ਮਹਿੰਗਾਈ ਦਰ ਨੌਂ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਰਹੀ

07:45 AM Jan 16, 2024 IST
ਦਸੰਬਰ ’ਚ ਥੋਕ ਮਹਿੰਗਾਈ ਦਰ ਨੌਂ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਰਹੀ
Advertisement

ਨਵੀਂ ਦਿੱਲੀ, 15 ਜਨਵਰੀ
ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ ਦਰ (ਡਬਲਿਊਪੀਆਈ) ਦਸੰਬਰ 2023 ਵਿਚ ਨੌਂ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 0.73 ਉਤੇ ਪਹੁੰਚ ਗਈ। ਇਸ ਦਾ ਮੁੱਖ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਣਾ ਹੈ। ਡਬਲਿਊਪੀਆਈ ਮਹਿੰਗਾਈ ਅਪਰੈਲ ਤੋਂ ਅਕਤੂਬਰ ਤੱਕ ‘ਨੈਗੇਟਿਵ ਜ਼ੋਨ’ ਵਿਚ ਰਹੀ ਸੀ ਤੇ ਨਵੰਬਰ ਵਿਚ 0.26 ਪ੍ਰਤੀਸ਼ਤ ਨਾਲ ਇਹ ‘ਪਾਜ਼ੇਟਿਵ’ ਹੋ ਗਈ। ਦਸੰਬਰ 2022 ਵਿਚ ਇਹ 5.02 ਪ੍ਰਤੀਸ਼ਤ ਸੀ। ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਦਸੰਬਰ 2023 ਵਿਚ ਮਹਿੰਗਾਈ ਦੀ ਪਾਜ਼ੇਟਿਵ ਦਰ ਦਾ ਕਾਰਨ ਖੁਰਾਕੀ ਪਦਾਰਥਾਂ, ਮਸ਼ੀਨਰੀ ਤੇ ਉਪਕਰਨਾਂ, ਹੋਰ ਨਿਰਮਾਣ, ਟਰਾਂਸਪੋਰਟ ਉਪਕਰਨਾਂ ਅਤੇ ਕੰਪਿਊਟਰ, ਇਲੈਕਟ੍ਰੌਨਿਕਸ ਤੇ ਆਪਟੀਕਲ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੈ। ਡਬਲਿਊਪੀਆਈ ਮਹਿੰਗਾਈ ’ਚ ਆਖਰੀ ਉੱਚਾ ਵਾਧਾ ਮਾਰਚ 2023 ’ਚ ਦਰਜ ਕੀਤਾ ਗਿਆ ਸੀ ਜੋ ਕਿ 1.41 ਪ੍ਰਤੀਸ਼ਤ ਸੀ। ਦਸੰਬਰ 2023 ਵਿਚ ਖੁਰਾਕੀ ਵਸਤਾਂ ਦੀ ਮਹਿੰਗਾਈ ਵਧ ਕੇ 9.38 ਪ੍ਰਤੀਸ਼ਤ ਹੋ ਗਈ ਸੀ ਜਦਕਿ ਨਵੰਬਰ ਵਿਚ ਇਹ 8.18 ਪ੍ਰਤੀਸ਼ਤ ਸੀ। ਖੁਰਾਕੀ ਵਸਤਾਂ ਵਿਚ ਚੌਲਾਂ, ਦਾਲਾਂ ਤੇ ਸਬਜ਼ੀਆਂ ਦਾ ਥੋਕ ਮਹਿੰਗਾਈ ਵਧਾਉਣ ਵਿਚ ਜ਼ਿਆਦਾ ਯੋਗਦਾਨ ਰਿਹਾ ਹੈ। ਦਸੰਬਰ 2023 ਵਿਚ ਸਬਜ਼ੀਆਂ ਤੇ ਦਾਲਾਂ ’ਚ ਮਹਿੰਗਾਈ 26.30 ਪ੍ਰਤੀਸ਼ਤ ਤੇ 19.60 ਪ੍ਰਤੀਸ਼ਤ ਸੀ। ਜਦਕਿ ਚੌਲਾਂ ’ਚ ਇਹ 10.54 ਫੀਸਦ ਸੀ। ਸਬਜ਼ੀਆਂ ’ਚ ਪਿਆਜ਼ 91.77 ਫੀਸਦ ਮਹਿੰਗੇ ਰਹੇ। ਪਿਆਜ਼ ਅਗਸਤ 2023 ਤੋਂ ਹੀ ਦੋਹਰੇ ਅੰਕਾਂ ਦੀ ਮਹਿੰਗਾਈ ਦੇ ਘੇਰੇ ਵਿਚ ਹਨ। ‘ਬਰਕਲੇਜ਼’ ਨੇ ਰਿਪੋਰਟ ਵਿਚ ਕਿਹਾ, ‘ਆਸ ਹੈ ਕਿ ਆਰਬੀਆਈ ਜੂਨ ਤੋਂ ਮੁਦਰਾ ਨੀਤੀ ਨਰਮ ਕਰਨੀ ਸ਼ੁਰੂ ਕਰੇਗਾ’’। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×