ਕਿਸਾਨ ਅੰਦੋਲਨ ਦੇ ਸਬੰਧ ’ਚ ਅੰਬਾਲਾ ਪੁਲੀਸ ਵੱਲੋਂ ਸੜਕੀ ਰੂਟ ਦਾ ਪਲਾਨ ਜਾਰੀ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਫਰਵਰੀ
ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਦੇ ਸਬੰਧ ਵਿੱਚ ਪੰਜਾਬ ਤੋਂ ਅੰਬਾਲਾ ਆਉਣ ਵਾਲੇ ਰਸਤਿਆਂ ’ਤੇ ਆਵਾਜਾਈ ਬੰਦ ਰਹੇਗੀ। ਆਮ ਨਾਗਰਿਕਾਂ ਦੀ ਆਵਾਜਾਈ ਦੇ ਰੂਟ ਬਦਲੇ ਗਏ ਹਨ।
ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਦਿੱਲੀ ਤੋਂ ਸੋਨੀਪਤ, ਪਾਣੀਪਤ, ਕਰਨਾਲ, ਇੰਦਰੀ, ਲਾਡਵਾ, ਕਰਨਾਲ, ਕੁਰੂਕਸ਼ੇਤਰ, ਉਮਰੀ ਚੌਕ, ਲਾਡਵਾ, ਰਾਦੌਰ, ਯਮੁਨਾਨਗਰ, ਐਨਐਚ-344ਏ ਮੁਲਾਣਾ, ਸ਼ਾਹਜ਼ਾਦਪੁਰ, ਬਰਵਾਲਾ, ਪੰਚਕੂਲਾ ਹੁੰਦੇ ਹੋਏ ਜਾਂ ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਾਹਜ਼ਾਦਪੁਰ, ਪੰਚਕੂਲਾ ਰਾਹੀਂ ਚੰਡੀਗੜ੍ਹ ਜਾ ਸਕਦੇ ਹਨ। ਦਿੱਲੀ ਤੋਂ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਆਦਿ ਨੂੰ ਆਉਣ ਵਾਲੇ ਵਾਹਨ ਸੋਨੀਪਤ, ਪਾਣੀਪਤ, ਕਰਨਾਲ, ਪਿਪਲੀ ਚੌਕ, ਕੁਰੂਕਸ਼ੇਤਰ, ਪਿਹੋਵਾ, ਚੀਕਾ, ਪਟਿਆਲਾ ਜਾ ਸਕਦੇ ਹਨ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਪੰਜਾਬ ਤੋਂ ਦਿੱਲੀ ਜਾਣ ਵਾਲੇ ਵਾਹਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੀਕਾ, ਪਿਹੋਵਾ, ਐਨਐਚ152ਡੀ ਰਾਹੀਂ ਜਾ ਸਕਦੇ ਹਨ।
ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਾਹਜ਼ਾਦਪੁਰ, ਮੁਲਾਣਾ, ਨੈਸ਼ਨਲ ਹਾਈਵੇ ਨੰਬਰ-344, ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ ਰਾਹੀਂ ਜਾ ਸਕਦੇ ਹਨ ਜਾਂ ਫਿਰ ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਾਹਜ਼ਾਦਪੁਰ, ਸਾਹਾ, ਸ਼ਾਹਬਾਦ, ਪਿਪਲੀ, ਕਰਨਾਲ ਰਾਹੀਂ ਦਿੱਲੀ ਜਾ ਸਕਦੇ ਹਨ।
ਚੰਡੀਗੜ੍ਹ ਤੋਂ ਹਿਸਾਰ ਜਾਣ ਵਾਲੇ ਵਾਹਨ ਚੰਡੀਗੜ੍ਹ, ਪਟਿਆਲਾ, ਚੀਕਾ, ਕੈਥਲ, ਨਰਵਾਣਾ, ਬਰਵਾਲਾ, ਹਿਸਾਰ ਜਾ ਸਕਦੇ ਹਨ।