For the best experience, open
https://m.punjabitribuneonline.com
on your mobile browser.
Advertisement

ਧਰਨੇ ਸਬੰਧੀ ‘ਆਪ’ ਕਾਰਕੁਨਾਂ ਨੇ ਦਿੱਲੀ ਚਾਲੇ ਪਾਏ

08:56 AM Mar 31, 2024 IST
ਧਰਨੇ ਸਬੰਧੀ ‘ਆਪ’ ਕਾਰਕੁਨਾਂ ਨੇ ਦਿੱਲੀ ਚਾਲੇ ਪਾਏ
ਪਟਿਆਲਾ ਤੋਂ ਦਿੱਲੀ ਲਈ ਰਵਾਨਾ ਹੁੰਦੇ ਹੋਏ ‘ਆਪ’ ਕਾਰਕੁਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਾਰਚ
ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ਼ ਦੀ ਈ.ਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ’ਚ ਆਪ ਅਤੇ ਸਹਿਯੋਗੀ ਦਲਾਂ ਵੱਲੋਂ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ 31 ਮਾਰਚ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ’ਚ ਸ਼ਾਮਲ ਹੋਣ ਲਈ ਅੱਜ ਪੰਜਾਬ ਭਰ ਵਿੱਚੋਂ ‘ਆਪ’ ਦੇ ਆਗੂ ਅਤੇ ਵਰਕਰ ਅੱਜ ਤੋਂ ਹੀ ਦਿੱਲੀ ਲਈ ਰਵਾਨਾ ਹੋ ਗਏ ਹਨ। ਜਿਵੇਂ ਪਿਛਲੇ ਮਹੀਨੇ ਰੇਲਵੇ ਸਟੇਸ਼ਨਾ ’ਤੇ ਝੰਡਿਆਂ ਨਾਲ ਲੈਸ ਕਿਸਾਨਾਂ ਦਾ ਜਮਘਟਾ ਰਿਹਾ, ਉੱਥੇ ਹੀ ਹੁਣ ਪੰਜਾਬ ਭਰ ਦੇ ਰੇਲਵੇ ਸ਼ਟੇਸ਼ਨਾ ’ਤੇ ਆਪ ਆਗੂ ਅਤੇ ਵਰਕਰਾਂ ਦੀ ਭੀੜ ਰਹੀ।
ਇਸ ਕੜੀ ਵਜੋਂ ਅੱਜ ‘ਆਪ’ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ (ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ) ਦੀ ਅਗਵਾਈ ਹੇਠ ਅੱੱਜ ਇੱਥੋਂ ਦੇ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਮੁਲਾਜ਼ਮ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਬਚਿੱਤਰ ਸਿੰਘ ਤੇ ਖੁਸ਼ਿਵੰਦਰ ਕਪਿਲਾ, ਪਾਰਟੀ ਦੇ ਸਪੋਕਸਮੈਨ ਆਰਪੀਐਸ ਮਲਹੋਤਰਾ, ਪੰਜਾਬ ਬੁੱਧੀਜੀਵੀ ਦੇ ਸੂਬਾਈ ਪ੍ਰਧਾਨ ਹਰੀ ਚੰਦ ਬਾਂਸਲ, ਬੁੱਧੀਜੀਵੀ ਸੈੱਲ ਦੇ ਸੂਬਾਈ ਜੁਆਇੰਟ ਸਕੱਤਰ ਗੱਜਣ ਸਿੰਘ ਸਮੇਤ ਕਰਮਜੀਤ ਬਾਸੀ, ਓਮ ਪ੍ਰਕਾਸ਼, ਕੇਵਲ ਸਿੰਘ ਬਾਵਾ, ਭੁਪਿੰਦਰ ਸਿੰਘ ਨੰਬਰਦਾਰ, ਜੇ.ਡੀ ਦੱਤਾ ਅਤੇ ਜਨਕ ਰਾਜ ਆਦਿ ਰਵਾਨਾ ਹੋਏ। ਉਧਰ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਜੀਤਾ ਦਾ ਕਹਿਣਾ ਸੀ ਕਿ ਜ਼ਿਲ੍ਹੇ ਦੇ ਹਜ਼ਾਰਾਂ ਹੀ ਯੂਥ ਵਰਕਰ ਵੀ ਦਿਲੀ ਜਾ ਰਹੇ ਹਨ। ਇਨ੍ਹਾਂ ਵਿਚੋਂ ਅਨੇਕਾਂ ਹੀ ਅੱਜ ਰਵਾਨਾ ਹੋਏ ਹਨ ਤੇ ਬਾਕੀ 31 ਮਾਰਚ ਨੂੰ ਸਵੱਖਤੇ ਰਵਾਨਾ ਹੋਣਗੇ।
ਇਸੇ ਤਰ੍ਹਾਂ ਪਟਿਆਲਾ ਤੋਂ ਆਪ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਅਜੀਤਪਾਲ ਕੋਹਲੀ ਸਮੇਤ ਆਪ ਦੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸੂਬਾਈ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ, ਜਰਨੈਲ ਮਨੂੰ, ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ ਅਤੇ ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ ਸਮੇਤ ਕਈ ਹੋਰ ਆਗੂ ਵੀ ਕੱਲ੍ਹ ਦੇ ਇਸ ਧਰਨੇ ’ਚ ਸ਼ਾਮਲ ਹੋਣ ਲਈ ਦਿਲੀ ਜਾ ਰਹੇ ਹਨ।

Advertisement

Advertisement
Author Image

sanam grng

View all posts

Advertisement
Advertisement
×