ਚੇਨੱਈ ’ਚ ਮਰੀਜ਼ ਦੇ ਪੁੱਤ ਨੇ ਡਾਕਟਰ ’ਤੇ ਚਾਕੂ ਨਾਲ 7 ਵਾਰ ਕੀਤੇ
06:47 AM Nov 14, 2024 IST
ਚੇਨੱਈ:
Advertisement
ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਵਿੱਚ ਸਥਿਤ ਸਰਕਾਰੀ ਕਲੈਈਗਨਾਰ ਸੈਂਟੀਨਰੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਮਰੀਜ਼ ਦੇ ਪੁੱਤਰ ਨੇ ਕੈਂਸਰ ਰੋਗ ਦੇ ਮਾਹਿਰ ਡਾਕਟਰ ’ਤੇ ਚਾਕੂ ਨਾਲ ਸੱਤ ਵਾਰ ਹਮਲਾ ਕੀਤਾ। ਹਸਪਤਾਲ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਮਾਂ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਹ ਕਥਿਤ ਤੌਰ ’ਤੇ ਇਲਾਜ ਤੋਂ ਅਸੰਤੁਸ਼ਟੀ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਉਹ ਆਪਣੀ ਮਾਂ ਦੇ ਇਲਾਜ ਬਾਰੇ ਓਪੀਡੀ ਕਮਰੇ ਵਿੱਚ ਡਾਕਟਰ ਨਾਲ ਗੱਲਬਾਤ ਕਰ ਰਿਹਾ ਸੀ। ਹਸਪਤਾਲ ਦੇ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। -ਪੀਟੀਆਈ
Advertisement
Advertisement