ਕੈਨੇਡਾ ਦੇ ਬਰੈਂਪਟਨ ’ਚ ‘ਖ਼ਾਲਿਸਤਾਨੀਆਂ’ ਨੇ ਦੀਵਾਲੀ ਜਸ਼ਨ ’ਚ ਵਿਘਨ ਪਾਇਆ ਤੇ ਪੱਥਰਬਾਜ਼ੀ ਕੀਤੀ
12:19 PM Nov 14, 2023 IST
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 14 ਨਵੰਬਰ
ਕੈਨੇਡਾ ਦੇ ਬਰੈਂਪਟਨ ਵਿੱਚ ਦੀਵਾਲੀ ਦੇ ਜਸ਼ਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕਥਿਤ ਤੌਰ 'ਤੇ ਖਾਲਿਸਤਾਨੀ ਝੰਡੇ ਲੈ ਕੇ ਆਏ ਨੌਜਵਾਨਾਂ ਵੱਲੋਂ ਵਿਘਨ ਪਾਇਆ ਗਿਆ। ਉਨ੍ਹਾਂ ਨੇ ਗੇਟ ਤੋੜ ਦਿੱਤਾ ਅਤੇ ਉਥੇ ਮੌਜੂਦ ਲੋਕਾਂ 'ਤੇ ਪੱਥਰ ਮਾਰੇ। ਇਸ ਕਾਰਨ ਜਸ਼ਨ ਦੌਰਾਨ ਦਹਿਸ਼ਤ ਫੈਲ ਗਈ ਤੇ ਪੁਲੀਸ ਨੇ ਇਸ ਨੂੰ ਅੰਦਰੂਨੀ ਭਾਈਚਾਰਕ ਲੜਾਈ ਕਰਾਰ ਦੇ ਕੇ ਆਪਣਾ ਪੱਲਾ ਝਾੜ ਲਿਆ। ਵੀਡੀਓ ਵਿੱਚ ਪੁਲੀਸ ਘਟਨਾ ਨੂੰ ਵੀਡੀਓ ਰਿਕਾਰਡ ਕਰਦੀ ਨਜ਼ਰ ਆ ਰਹੀ ਹੈ ਅਤੇ ਪੱਥਰ ਸੁੱਟਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
Advertisement
Advertisement
Advertisement