ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਸ਼ਨਗੜ੍ਹ ਵਿੱਚ ‘ਨੋਟਾ’ ਨੂੰ ਸਰਪੰਚੀ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ

07:10 AM Oct 18, 2024 IST
ਜੇਤੂ ਪੰਚਾਂ ਦਾ ਸਨਮਾਨ ਕਰਦੇ ਹੋਏ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ।

ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਕਤੂਬਰ
ਹਲਕਾ ਸਨੌਰ ਦੇ ਭੁਨਰਹੇੜੀ ਬਲਾਕ ਦੇ ਅਧੀਨ ਪੈਂਦੇ ਪਿੰਡ ਬਿਸ਼ਨਗੜ੍ਹ ਨੇ ਐਤਕੀਂ ਨਵਾਂ ਹੀ ਇਤਿਹਾਸ ਰਚ ਦਿਖਾਇਆ ਹੈ। ਇਸ ਪਿੰਡ ਦੇ ਵਸਨੀਕਾਂ ਨੇ ‘ਨੋਟਾ’ ਨੂੰ ਸਭ ਨਾਲੋਂ ਵੱਧ ਵੋਟਾਂ ਪਾਈਆਂ ਹਨ। ਜ਼ਿਕਰਯੋਗ ਹੈ ਕਿ ਅਜਿਹਾ ਵਰਤਾਰਾ ਇਸ ਨਗਰ ਨਾਲ਼ ਸਬੰਧਤ ‘ਆਪ’ ਵਿਰੋਧੀ ਧਿਰ ਤੋਂ ਸਰਪੰਚੀ ਦੇ ਉਮੀਦਵਾਰ ਅਮਰਜੀਤ ਸਿੰਘ ਜਾਗਦੇ ਰਹੋ ਦੇ ਨਾਮਜ਼ਦਗੀ ਫਾਰਮ ਰੱਦ ਹੋਣ ਮਗਰੋਂ ਹੀ ਵਾਪਰਿਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ‘ਨੋਟਾ’ ਦਾ ਸਹਾਰਾ ਲੈਂਦਿਆਂ ਉਨ੍ਹਾਂ ਨੇ ਜਿੱਥੇ ਸੱਤਾਧਾਰੀ ਧਿਰ ਦੀ ਉਮੀਦਵਾਰ ਨੂੰ ‘ਨੋਟਾ’ ਤੋਂ ‘ਹਰਾਅ’ ਕੇ ਰੱਖ ਦਿੱਤਾ ਹੈ, ਉੱਥੇ ਹੀ ਇਹ ਵੀ ਸਾਬਤ ਕਰ ਕੇ ਦਿਖਾਇਆ ਹੈ ਕਿ ਉਨ੍ਹਾਂ ਦੇ ਪਿੰਡ ਵਿਚਲੀ ਸੱਤਾਧਾਰੀ ਧਿਰ ਨਾਲ ਸਬੰਧਤ ਧਿਰ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਉਹ ਸਰਕਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਜਿੱਤ ਨਹੀਂ ਸਕੇਗੀ।
ਇਸ ਤਰ੍ਹਾਂ ਕਾਨੂੰਨੀ ਨੁਕਤਾ ਨਿਗਾਹ ਤੋਂ ਭਾਵੇਂ ਅਜੇ ‘ਨੋਟਾ’ ਦੇ ਜਿੱਤਣ ਦੀ ਸੂਰਤ ’ਚ ਕੋਈ ਐਕਟ ਲਾਗੂ ਨਹੀਂ ਹੋਇਆ ਜਿਸ ਕਰ ਕੇ ‘ਨੋਟਾ’ ਤੋਂ ਬਾਅਦ ਬਾਕੀਆਂ ਵਿੱਚੋਂ ਵੱਧ ਵੋਟਾਂ ਹਾਸਲ ਕਰਨ ਵਾਲ਼ੀ ਉਮੀਦਵਾਰ ਮਨਦੀਪ ਕੌਰ ਨੂੰ ਪ੍ਰਸ਼ਾਸਨ ਨੇ ਸਰਪੰਚ ਵਜੋਂ ਜੇਤੂ ਸਰਟੀਫਿਕੇਟ ਦੇ ਦਿੱਤਾ ਗਿਆ ਹੈ। ਉੱਧਰ, ਅਮਰਜੀਤ ਜਾਗਦੇ ਰਹੋ ਨੇ ਜੇਤੂ ਰਹੇ ਆਪਣੀ ਧਿਰ ਦੇ ਪੰਚਾਂ ਦਾ ਸਨਮਾਨ ਵੀ ਕੀਤਾ।

Advertisement

Advertisement