For the best experience, open
https://m.punjabitribuneonline.com
on your mobile browser.
Advertisement

ਬਿਹਾਰ ’ਚ ਰੇਤ ਮਾਫੀਆ ਨੇ ਮਾਈਨਿੰਗ ਇੰਸਪੈਕਟਰ ਤੇ 5 ਹੋਮ ਗਾਰਡ ਡਾਂਗਾਂ ਨਾਲ ਕੁੱਟੇ ਤੇ ਫ਼ਰਾਰ ਹੋ ਗਏ

12:16 PM Dec 09, 2023 IST
ਬਿਹਾਰ ’ਚ ਰੇਤ ਮਾਫੀਆ ਨੇ ਮਾਈਨਿੰਗ ਇੰਸਪੈਕਟਰ ਤੇ 5 ਹੋਮ ਗਾਰਡ ਡਾਂਗਾਂ ਨਾਲ ਕੁੱਟੇ ਤੇ ਫ਼ਰਾਰ ਹੋ ਗਏ
Advertisement

ਕਿਸ਼ਨਗੰਜ (ਬਿਹਾਰ), 9 ਦਸੰਬਰ
ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਵਿੱਚ ਛਾਪੇ ਦੌਰਾਨ ਰੇਤ ਮਾਫੀਆ ਦੇ ਹਮਲੇ ਵਿੱਚ ਮਾਈਨ ਵਿਭਾਗ ਦੇ ਇੰਸਪੈਕਟਰ ਅਤੇ ਪੰਜ ਹੋਮ ਗਾਰਡ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਮਲੇ 'ਚ ਸ਼ਾਮਲ 21 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਇਹ ਘਟਨਾ ਬੁੱਧਵਾਰ ਬਾਅਦ ਦੁਪਹਿਰ ਕਰੀਬ 3 ਵਜੇ ਵਾਪਰੀ ਜਦੋਂ ਰੇਤ ਦੀ ਗੈਰ-ਕਾਨੂੰਨੀ ਚੁਕਾਈ ਦੀ ਸ਼ਿਕਾਇਤ ਮਿਲਣ 'ਤੇ ਮਾਈਨ ਵਿਭਾਗ ਅਤੇ ਹੋਮਗਾਰਡ ਦੇ ਜਵਾਨਾਂ ਦੀ ਸਾਂਝੀ ਟੀਮ ਮੌਕੇ 'ਤੇ ਪਹੁੰਚੀ। ਟੀਮ ਨੂੰ ਆਉਂਦੀ ਦੇਖ ਰੇਤ ਮਾਫੀਆ ਆਪਣਾ ਟਰੈਕਟਰ ਟਰਾਲੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਕੁੱਝ ਵਿਅਕਤੀ ਬਾਅਦ ਵਿੱਚ ਵਾਪਸ ਆ ਗਏ ਅਤੇ ਉਨ੍ਹਾਂ ਨੇ ਡਾਂਗਾਂ ਅਤੇ ਪੱਥਰਾਂ ਨਾਲ ਟੀਮ ’ਤੇ ਹਮਲਾ ਕਰ ਦਿੱਤਾ। ਹਮਲਾਵਰ ਪੁਲੀਸ ਦੇ ਮੌਕੇ 'ਤੇ ਪਹੁੰਚਣ ਤੱਕ ਮੌਕੇ ਤੋਂ ਫਰਾਰ ਹੋ ਗਏ ਅਤੇ ਜ਼ਖ਼ਮੀ ਅਧਿਕਾਰੀਆਂ ਨੂੰ ਇਲਾਜ ਲਈ ਕਿਸ਼ਨਗੰਜ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।

Advertisement

Advertisement
Author Image

Advertisement
Advertisement
×