ਬਠਿੰਡਾ ਵਿੱਚ ਹੁੰਮਸ ਭਰੀ ਗਰਮੀ ਨੇ ਜ਼ੋਰ ਫੜਿਆ
ਮਨੋਜ ਸ਼ਰਮਾ
ਬਠਿੰਡਾ 25 ਜੂਨ
ਮਈ ਅਤੇ ਜੂਨ ਮਹੀਨੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਮਾਲਵਾ ਪੱਟੀ ਦੇ ਲੋਕਾਂ ਦੇ ਵੱਟ ਕੱਢ ਦਿਤੇ ਹਨ। ਬੀਤੇ ਦਿਨੀਂ ਪਈ ਬਾਰਸ਼ ਨਾਲ ਅੱਤ ਦੀ ਗਰਮੀ ਤੋਂ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਸੀ। ਪਰ ਮੌਸਮ ਵਿਭਾਗ ਵੱਲੋਂ ਕੀਤੀ ਪੇਸ਼ੀਗਨੋਈ ਤੋਂ ਦੁਬਾਰਾ ਗਰਮੀ ਨੇ ਜ਼ੋਰ ਫੜ੍ਹ ਲਿਆ ਸੀ। ਮਾਲਵਾ ਖੇਤਰ ਵਿੱਚ ਇਨ੍ਹੀਂ ਦਿਨੀਂ ਝੋਨੇ ਦੀ ਲਵਾਈ ਨੇ ਜ਼ੋਰ ਫੜ੍ਹਨ ਕਾਰਨ ਦਿਨ ਦੇ ਤਾਪਮਨ ਦੇ ਨਾਲ ਹੁੰਮਸ ਵੱਧ ਗਈ। ਇਸ ਕਾਰਨ ਲੋਕ ਹੁੰਮਸ ਭਰੀ ਗਰਮੀ ਤੋਂ ਰਾਹਤ ਪਾਉਣ ਲਈ ਬੇਸਬਰੀ ਨਾਲ ਮੌਨਸੂਨ ਦੀ ਉਡੀਕ ਕਰਨ ਲੱਗੇ ਹਨ। ਉੱਥੇ ਪੰਜਾਬ ਵਿੱਚ ਪੈਡੀ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਵੀ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਗੌਰਤਲਬ ਹੈ ਕਿ ਟੁੱਟਵੀਂ ਬਾਰਸ਼ ਅਤੇ ਹਨੇਰੀਆਂ ਦਾ ਦੌਰ ਚੱਲਣ ਤੋਂ ਬਾਅਦ ਬਠਿੰਡਾ ਦਾ ਤਾਪਮਾਨ ਫੇਰ ਅਸਮਾਨੀ ਚੜ੍ਹ ਰਿਹਾ ਹੈ। ਬੀਤੇ ਸੋਮਵਾਰ ਦਿਨ ਦਾ ਪਾਰਾ 43 ਤੋਂ ਮੰਗਲਵਾਰ ਨੂੰ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਗੌਰਤਲਬ ਹੈ ਕਿ ਫਿਲਹਾਲ ਬਠਿੰਡਾ ਸੂਬੇ ਦਾ ਗਰਮ ਸ਼ਹਿਰ ਬਣਿਆ ਹੋਇਆ ਹੈ। ਬਠਿੰਡਾ ਵਿੱਚ ਜਿਥੇ ਗਰਮੀ ਨਾਲ ਮੌਤਾਂ ਹੋ ਚੁੱਕੀਆਂ ਹਨ। ਬਾਜ਼ਾਰਾਂ ਵਿੱਚ ਗੰਨੇ ਦਾ ਜੂਸ, ਨਿੰਬੂ ਪਾਣੀ, ਠਲੱਸੀ ਤੇ ਐਨਰਜੀ ਡਰਿੰਕ ਤਰਬੂਜ਼ ਅਤੇ ਠੰਢਿਆਂ ਦੀ ਵਿਕਰੀ ’ਚ ਵਾਧਾ ਹੋਇਆ।