ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ’ਚ ਕਈ ਉਮੀਦਵਾਰਾਂ ਨੂੰ ‘ਨੋਟਾ’ ਨਾਲੋਂ ਵੀ ਘੱਟ ਪਈਆਂ ਵੋਟਾਂ

09:50 AM Jun 05, 2024 IST

ਪੱਤਰ ਪ੍ਰੇਰਕ
ਮਾਨਸਾ, 4 ਜੂਨ
ਬਠਿੰਡਾ ਲੋਕ ਸਭਾ ਹਲਕੇ ਤੋਂ 18 ਉਮੀਦਵਾਰਾਂ ’ਚੋਂ ਬਹੁਤੇ ਆਜ਼ਾਦ ਅਤੇ ਛੋਟੀਆਂ ਸਿਆਸੀ ਧਿਰਾਂ ਨਾਲ ਜੁੜੇ ਉਮੀਦਵਾਰਾਂ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਪ੍ਰਾਪਤ ਹੋਈਆਂ ਹਨ। ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਨੋਟਾ ਨੂੰ ਕੁੱਲ 4933 ਵੋਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 4818 ਈਵੀਐਮ ਮਸ਼ੀਨਾਂ ਰਾਹੀਂ ਅਤੇ 115 ਵੋਟਾਂ ਪੋਸਟਲ ਬੈਲੇਟ ਪੇਪਰਾਂ ਰਾਹੀਂ ਹਾਸਲ ਹੋਈਆਂ ਹਨ। ਹੋਰ ਵੇਰਵਿਆਂ ਅਨੁਸਾਰ ਪਰਵਿੰਦਰ ਸਿੰਘ ਨੂੰ 4497, ਪਾਲਾ ਰਾਮ ਨੂੰ 3435, ਭਗਵੰਤ ਸਿੰਘ ਸਮਾਓ ਨੂੰ 3338, ਗੁਰਮੀਤ ਸਿੰਘ ਨੂੰ 3082, ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਜਸਵੀਰ ਸਿੰਘ ਨੂੰ 3145, ਜਨ ਸੇਵਾ ਡਰਾਈਵਰ ਪਾਰਟੀ ਗੁਰਮੀਤ ਸਿੰਘ ਉਰਫ਼ ਪ੍ਰੀਤ ਘੈਂਟ 2628, ਗੁਰਵਰਨ ਸਿੰਘ ਅਜ਼ਾਦ 1627, ਭਾਰਤੀਆ ਜਵਾਨ ਕਿਸਾਨ ਪਾਰਟੀ ਦੇ ਨੈਬ ਸਿੰਘ 1601, ਕੁਲਵੰਤ ਸਿੰਘ ਨੂੰ 1182, ਅਮਨਦੀਪ ਸਿੰਘ ਨੂੰ 1148, ਨੈਸ਼ਨਲ ਜ਼ਸਟਿਸ ਪਾਰਟੀ ਦੇ ਪੂਨਮ ਰਾਣੀ 1064 ਵੋਟਾਂ ਹਾਸਲ ਹੋਣ ਦੀ ਜਾਣਕਾਰੀ ਮਿਲੀ ਹੈ।

Advertisement

Advertisement