ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਕਰਪੁਰ ’ਚ ਲਾਲ ਡੋਰੇ ਅੰਦਰ ਜ਼ਮੀਨ ਦਾ ਵਿਵਾਦ ਭਖਿਆ

06:46 AM Jul 01, 2024 IST
ਪਿੰਡ ਬਾਕਰਪੁਰ ਵਿੱਚ ਜ਼ਮੀਨ ਵਿਵਾਦ ਸਬੰਧੀ ਪੁਲੀਸ ਨੂੰ ਦਸਤਾਵੇਜ਼ ਦਿਖਾਉਂਦੇ ਹੋਏ ਪੀੜਤ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਜੂਨ
ਮੁਹਾਲੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਵਿੱਚ ਅਦਾਲਤੀ ਫ਼ੈਸਲੇ ਦੇ ਬਾਵਜੂਦ ਜ਼ਮੀਨੀ ਵਿਵਾਦ ਭਖ ਗਿਆ ਹੈ। ਪੀੜਤ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਦੋਸ਼ ਲਾਇਆ ਕਿ ਬੀਡੀਪੀਓ ਵੱਲੋਂ ਉਨ੍ਹਾਂ ਦੀ ਜ਼ਮੀਨ ਸਬੰਧੀ ਅਦਾਲਤ ਦਾ ਫ਼ੈਸਲਾ ਹੋਣ ਦੇ ਬਾਵਜੂਦ ਪੁਲੀਸ ਅਤੇ ਪੰਚਾਇਤ ਸਕੱਤਰ ਨੂੰ ਭੇਜ ਕੇ ਜ਼ਮੀਨ ਵਿੱਚ ਪਿਆ ਸਾਮਾਨ ਚੁੱਕ ਕੇ ਟੋਭੇ ਕੋਲ ਸੁੱਟ ਦਿੱਤਾ ਹੈ। ਪੀੜਤ ਭਰਾਵਾਂ ਨੇ ਡੀਸੀ ਨੂੰ ਸ਼ਿਕਾਇਤ ਦੇ ਕੇ ਬੀਡੀਪੀਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ।
ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੀ ਜਗ੍ਹਾ ਲਾਲ ਲਕੀਰ ਅੰਦਰ ਆਬਾਦੀ ਵਿੱਚ ਪੈਂਦੀ ਹੈ। ਮੁਹਾਲੀ ਦੇ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਨੇ ਕਾਫ਼ੀ ਸਮਾਂ ਪਹਿਲਾਂ ਹੀ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਕਰ ਦਿੱਤਾ ਸੀ। ਇਸ ਸਬੰਧੀ ਦੂਜੀ ਧਿਰ ਹਾਈ ਕੋਰਟ ਚਲੀ ਗਈ ਸੀ ਪਰ ਉੱਚ ਅਦਾਲਤ ਨੇ 18.1.2019 ਨੂੰ ਦੂਜੀ ਧਿਰ ਦੀ ਪਟੀਸ਼ਨ ਖਾਰਜ਼ ਕਰ ਦਿੱਤੀ ਸੀ। ਅਦਾਲਤੀ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਜ਼ਮੀਨ ਦੀ ਚਾਰਦੀਵਾਰੀ ਕਰ ਦਿੱਤੀ ਸੀ। 24 ਜੂਨ ਨੂੰ ਬੀਡੀਪੀਓ ਨੇ ਪੰਚਾਇਤ ਸਕੱਤਰ ਨੂੰ ਪੁਲੀਸ ਸਣੇ ਭੇਜ ਕੇ ਜੇਸੀਬੀ ਮਸ਼ੀਨ ਰਾਹੀਂ ਉਸਾਰੀ ਸਾਮਾਨ ਚੁੱਕ ਕੇ ਦੂਰ ਸੁਟਵਾ ਦਿੱਤਾ। ਇਸ ਸਬੰਧੀ ਉਨ੍ਹਾਂ ਨੂੰ ਅਗਾਊਂ ਨੋਟਿਸ ਵੀ ਨਹੀਂ ਦਿੱਤਾ ਗਿਆ।
ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸ਼ਿਕਾਇਤਕਰਤਾ ਦੇ ਪੁਰਾਣੇ ਕਬਜ਼ੇ ਨਾਲ ਛੇੜਛਾੜ ਨਹੀਂ ਕੀਤੀ ਗਈ ਸਗੋਂ 23 ਜੂਨ ਦੀ ਰਾਤ ਨੂੰ ਉਨ੍ਹਾਂ ਨੇ ਜੋ ਨਵੇਂ ਸਿਰਿਓਂ ਸਾਮਾਨ ਰੱਖਿਆ ਸੀ ਸਿਰਫ਼ ਉਹੀ ਚੁੱਕਵਾਇਆ ਗਿਆ ਹੈ।

Advertisement

Advertisement
Advertisement