For the best experience, open
https://m.punjabitribuneonline.com
on your mobile browser.
Advertisement

ਆਂਧਰਾ ’ਚ ਟੀਡੀਪੀ ਤੇ ਭਾਜਪਾ ਗੱਠਜੋੜ ਦੀ ਹੂੰਝਾ ਫੇਰ ਜਿੱਤ

07:09 AM Jun 05, 2024 IST
ਆਂਧਰਾ ’ਚ ਟੀਡੀਪੀ ਤੇ ਭਾਜਪਾ ਗੱਠਜੋੜ ਦੀ ਹੂੰਝਾ ਫੇਰ ਜਿੱਤ
ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਆਪਣੇ ਪਰਿਵਾਰ ਨਾਲ ਆਂਧਰਾ ਪ੍ਰਦੇਸ਼ ਅਸੈੈੈਂਬਲੀ ਤੇ ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਅਮਰਾਵਤੀ, 4 ਜੂਨ
ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਤੇਲਗੂ ਦੇਸਮ ਪਾਰਟੀ (ਟੀਡੀਪੀ), ਉਸ ਦੇ ਭਾਈਵਾਲ ਜਨਸੇਨਾ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਸੂਬੇ ਦੀਆਂ 175 ਸੀਟਾਂ ’ਚੋਂ ਐੱਨਡੀਏ ਗੱਠਜੋੜ ਨੇ 157 ਸੀਟਾਂ ਜਿੱਤੀਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਟੀਡੀਪੀ ਨੂੰ 130, ਜਨਸੇਨਾ ਨੂੰ 20 ਅਤੇ ਭਾਜਪਾ ਨੂੰ ਸੱਤ ਸੀਟਾਂ ਮਿਲੀਆਂ ਹਨ। ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਅਗਵਾਈ ਹੇਠਲੀ ਵਾਈਐੱਸਆਰ ਕਾਂਗਰਸ ਪਾਰਟੀ ਨੂੰ 18 ਸੀਟਾਂ ਹੀ ਮਿਲੀਆਂ। ਮੌਜੂਦਾ ਮੁੱਖ ਮੰਤਰੀ ਰੈਡੀ ਖੁਦ ਪੁਲੀਵੇਨਦੂਲਾ ਹਲਕੇ ਤੋਂ ਚੋਣ ਜਿੱਤ ਗਏ ਹਨ। ਟੀਡੀਪੀ ਸੁਪਰੀਮੋ ਐੱਨ ਚੰਦਰਬਾਬੂ ਨਾਇਡੂ ਨੇ ਕੁਪਮ ਅਤੇ ਉਨ੍ਹਾਂ ਦੇ ਪੁੱਤਰ ਲੋਕੇਸ਼ ਨੇ ਮੰਗਲਗਿਰੀ ਤੋਂ ਜਿੱਤ ਦਰਜ ਕੀਤੀ ਹੈ। ਟੀਡੀਪੀ ਨੇ ਗੱਠਜੋੜ ਤਹਿਤ 144 ਸੀਟਾਂ ’ਤੇ ਚੋਣ ਲੜੀ ਸੀ ਜਦਕਿ ਭਾਜਪਾ ਨੇ 10 ਅਤੇ ਜਨਸੇਨਾ ਨੇ 21 ਹਲਕਿਆਂ ਤੋਂ ਉਮੀਦਵਾਰ ਉਤਾਰੇ ਸਨ। ਵਾਈਐੱਸਆਰ ਕਾਂਗਰਸ ਦੀ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਰਾਜਪਾਲ ਐੱਸ ਅਬਦੁੱਲ ਨਜ਼ੀਰ ਨਾਲ ਮੁਲਾਕਾਤ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਟੀਡੀਪੀ ਮੁਖੀ ਨਾਇਡੂ 9 ਜੂਨ ਨੂੰ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲੈ ਸਕਦੇ ਹਨ। -ਪੀਟੀਆਈ

Advertisement

ਉੜੀਸਾ ਵਿਧਾਨ ਸਭਾ ਚੋਣਾਂ: ਭਾਜਪਾ ਨੇ ਬੀਜੇਡੀ ਦੀ ਬਾਦਸ਼ਾਹਤ ਖ਼ਤਮ ਕੀਤੀ

ਭੁਬਨੇਸ਼ਵਰ: ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ’ਚ ਹੁਕਮਰਾਨ ਧਿਰ ਬੀਜੇਡੀ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਭਾਜਪਾ ਨੇ ਉਸ ਦੀ ਪਿਛਲੇ 25 ਸਾਲਾਂ ਤੋਂ ਕਾਇਮ ਬਾਦਸ਼ਾਹਤ ਖ਼ਤਮ ਕਰ ਦਿੱਤੀ ਹੈ। ਉੜੀਸਾ ਦੀਆਂ ਕੁੱਲ 147 ਸੀਟਾਂ ’ਚੋਂ ਭਾਜਪਾ ਨੇ 78 ਸੀਟਾਂ ਜਿੱਤੀਆਂ ਜਦਕਿ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਹੇਠਲੇ ਬੀਜੂ ਜਨਤਾ ਦਲ (ਬੀਜੇਡੀ) ਨੂੰ 51 ਸੀਟਾਂ ਮਿਲੀਆਂ। ਕਾਂਗਰਸ ਨੂੰ 14 ਅਤੇ ਹੋਰਾਂ ਨੂੰ 4 ਸੀਟਾਂ ਮਿਲੀਆਂ ਹਨ। ਪਟਨਾਇਕ ਬੋਲਨਗੀਰ ਜ਼ਿਲ੍ਹੇ ਦੀ ਕਾਂਤਾਬਾਂਜੀ ਸੀਟ ’ਤੇ ਭਾਜਪਾ ਦੇ ਲਕਸ਼ਮਣ ਬਾਗ ਤੋਂ ਚੋਣ ਹਾਰ ਗਏ। ਉਂਜ ਹਿੰਜਿਲੀ ਸੀਟ ’ਤੇ ਉਨ੍ਹਾਂ ਭਾਜਪਾ ਉਮੀਦਵਾਰ ਸ਼ਿਸ਼ਿਰ ਕੁਮਾਰ ਮਿਸ਼ਰਾ ਨੂੰ ਹਰਾ ਦਿੱਤਾ। ਬੀਜੇਡੀ ਨੇ 2019 ਦੀਆਂ ਵਿਧਾਨ ਸਭਾ ਚੋਣਾਂ ’ਚ 113 ਸੀਟਾਂ ਜਿੱਤੀਆਂ ਸਨ ਜਦਕਿ ਭਾਜਪਾ ਨੇ 23 ਅਤੇ ਕਾਂਗਰਸ ਨੇ 9 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×