ਐਰੋਸਿਟੀ ਤੇ ਨੇੜਲੇ ਪਿੰਡਾਂ ’ਚ ਚਾਰ ਦਨਿ ਤੋਂ ਬਿਜਲੀ ਗੁੱਲ, ਰੋਸ ’ਚ ਸੜਕ ਜਾਮ ਕੀਤੀ
ਦਰਸ਼ਨ ਸਿੰਘ ਸੋਢੀ
ਮੁਹਾਲੀ, 11 ਜੁਲਾਈ
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਐਰੋਸਿਟੀ ਅਤੇ ਈਕੋ ਸਿਟੀ ਸਮੇਤ ਕਈ ਨੇੜਲੇ ਪਿੰਡਾਂ ਵਿੱਚ ਚਾਰ ਦਨਿ ਤੋਂ ਬੱਤੀ ਗੁੱਲ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਅੱਜ ਦੂਜੇ ਦਨਿ ਐਰੋਸਿਟੀ, ਈਕੋਸਿਟੀ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀੜਤਾਂ ਨੇ ਆਪ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਕੋਸਿਆ। ਲੋਕਾਂ ਨੇ ਦੱਸਿਆ ਕਿ ਚਾਰ ਦਨਿ ਤੋਂ ਬਿਜਲੀ ਗੁੱਲ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੈ। ਇਹੀ ਨਹੀਂ ਕਈ ਥਾਵਾਂ ’ਤੇ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਪੀੜਤ ਲੋਕਾਂ ਨੇ ਕਿਹਾ ਕਿ ਆਪ ਵਿਧਾਇਕ ਕੁਲਵੰਤ ਸਿੰਘ ਬੀਤੇ ਦਨਿੀਂ ਆਏ ਜ਼ਰੂਰ ਸੀ ਪਰ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਨਹੀਂ ਮਿਲੀ। ਚੱਕਾ ਜਾਮ ਬਾਰੇ ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀਐੱਸਪੀ ਸਿਟੀ-2 ਹਰਸਿਮਰਤ ਸਿੰਘ ਬੱਲ ਵੀ ਪੁਲੀਸ ਫੋਰਸ ਲੈ ਕੇ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡੀਐੱਸਪੀ ਨੇ ਪੀੜਤ ਲੋਕਾਂ ਤੋਂ ਦੋ ਘੰਟੇ ਦੀ ਮੋਹਲਤ ਮੰਗੀ ਗਈ। ਇਸ ਦੌਰਾਨ ਮੁਹਾਲੀ ਦੀ ਐੱਸਡੀਐੱਮ ਸ੍ਰੀਮਤੀ ਸਰਬਜੀਤ ਕੌਰ ਵੀ ਮੌਕੇ ’ਤੇ ਪਹੁੰਚੇ ਅਤੇ ਪੀੜਤ ਲੋਕਾਂ ਨਾਲ ਗੱਲ ਕੀਤੀ। ਗਮਾਡਾ ਅਧਿਕਾਰੀਆਂ ਨੂੰ ਵੀ ਮੌਕੇ ਤੇ ਸੱਦਿਆ ਗਿਆ।ਟੀਡੀਆਈ ਦੇ ਵਸਨੀਕ ਪੀਕੇ ਗੁਪਤਾ, ਕੁਲਦੀਪ ਰਾਜਪੂਤ, ਸਤਨਾਮ ਸਿੰਘ, ਅਦਿੱਤਿਆ, ਚਰਨਜੀਤ ਸਿੰਘ, ਨਿਤਨਿ ਕਾਲੜਾ ਅਤੇ ਹੋਰਨਾਂ ਨੇ ਅੱਜ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਕਰਕੇ ਪ੍ਰਦਰਸ਼ਨ ਕੀਤਾ।