ਹਿੰਸਾ ਮਾਮਲੇ ਵਿੱਚ ਹਾਈ ਕੋਰਟ ਪਹੁੰਚੇ ਇਮਰਾਨ ਖ਼ਾਨ
07:30 AM Sep 04, 2024 IST
Advertisement
ਇਸਲਾਮਾਬਾਦ, 3 ਸਤੰਬਰ
ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਸਾਲ 9 ਮਈ ਦੀ ਹਿੰਸਾ ਨਾਲ ਸਬੰਧਤ ਮਾਮਲਿਆਂ ਵਿੱਚ ਮੁਕੱਦਮੇ ’ਚ ਉਨ੍ਹਾਂ ਨੂੰ ਫ਼ੌਜ ਨੂੰ ਸੌਂਪੇ ਜਾਣ ਖ਼ਿਲਾਫ਼ ਅੱਜ ਹਾਈ ਕੋਰਟ ਦਾ ਰੁਖ ਕੀਤਾ ਹੈ। ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬਾਨੀ ਇਮਰਾਨ ਖ਼ਿਲਾਫ਼ ਫੌਜੀ ਮੁਕੱਦਮਾ ਚਲਾਏ ਜਾਣ ਦੀ ਸੰਭਾਵਨਾ ਹੈ। ਇਮਰਾਨ ਨੇ ਆਪਣੇ ਵਕੀਲ ਉਜ਼ੈਰ ਕਰਾਮਤ ਭੰਡਾਰੀ ਰਾਹੀਂ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਸਿਵਲ ਮੁਕੱਦਮੇ ਦੀ ਮੰਗ ਕੀਤੀ ਹੈ। ਉਨ੍ਹਾਂ ਪਟੀਸ਼ਨ ਵਿੱਚ ਕਾਨੂੰਨ ਸਕੱਤਰ, ਗ੍ਰਹਿ ਸਕੱਤਰ, ਇਸਲਾਮਾਬਾਦ ਅਤੇ ਪੰਜਾਬ ਦੇ ਇੰਸਪੈਕਟਰ ਜਨਰਲ, ਫੈਡਰਲ ਜਾਂਚ ਏਜੰਸੀ (ਐੱਫਆਈਏ) ਦੇ ਡਾਇਰੈਕਟਰ ਜਨਰਲ ਅਤੇ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਨੂੰ ਜਵਾਬਦੇਹ ਬਣਾਇਆ ਹੈ। -ਪੀਟੀਆਈ
Advertisement
Advertisement
Advertisement