Imran Khan: ਇਮਰਾਨ ਖ਼ਾਨ ਨੇ ਜਮਹੂਰੀ ਤੇ ਖੇਤਰੀ ਸਥਿਰਤਾ ਲਈ ਆਲਮੀ ਮਦਦ ਮੰਗੀ
06:58 PM Mar 02, 2025 IST
ਇਸਲਾਮਾਬਾਦ, 2 ਮਾਰਚ
Advertisement
ਪਾਕਿਸਤਾਨ ਦੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਖਾਸਕਰ ਅਮਰੀਕਾ ਨੂੰ ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਖੇਤਰੀ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਅਖ਼ਬਾਰ ‘ਡਾਅਨ’ ਨੇ ਕਿਹਾ ਕਿ ‘ਟਾਈਮ’ ਮੈਗਜ਼ੀਨ ਵਿੱਚ ਖ਼ਾਨ ਦੇ ਨਾਮ ਹੇਠ ਪ੍ਰਕਾਸ਼ਿਤ ਇੱਕ ਲੇਖ ਰਾਹੀਂ ਜੇਲ੍ਹ ’ਚ ਬੰਦ ਸਿਆਸਤਦਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਨ੍ਹਾਂ ਦੀ ‘ਰਾਜਨੀਤਕ ਵਾਪਸੀ’ ਲਈ ਵਧਾਈ ਦਿੱਤੀ।
ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਇਹ ਲੇਖ ਅਸਲ ’ਚ ਖਾਨ ਨੇ ਲਿਖਿਆ ਹੈ ਜਾਂ ਨਹੀਂ ਅਤੇ ਇਹ ਮੈਗਜ਼ੀਨ ਤਕ ਕਿਵੇਂ ਪਹੁੰਚਾਇਆ ਗਿਆ। -ਪੀਟਆਈ
Advertisement
Advertisement