ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਮਰਾਨ ਵੱਲੋਂ ਪਾਕਿਸਤਾਨ ’ਚ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ

06:10 AM Jul 07, 2024 IST

ਲਾਹੌਰ, 6 ਜੁਲਾਈ
ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗ ਕੀਤੀ ਕਿ ਨਵੇਂ ਤੇ ਨਿਰਪੱਖ ਚੋਣ ਕਮਿਸ਼ਨ ਦੀ ਅਗਵਾਈ ਹੇਠ ਮੁਲਕ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਾਲ 2024 ’ਚ ਹੋਈਆਂ ਚੋਣਾਂ ਪਾਕਿਸਤਾਨ ਦੇ ਇਤਿਹਾਸ ’ਚ ਸਭ ਤੋਂ ਵੱਡਾ ਧੋਖਾ ਸਨ। ਜੇਲ੍ਹ ’ਚ ਬੰਦ ਇਮਰਾਨ ਖਾਨ ਨੇ ਜਾਰੀ ਕੀਤੇ ਸੁਨੇਹੇ ’ਚ ਕਿਹਾ, ‘ਮੈਂ ਸੱਚੀ ਆਜ਼ਾਦੀ ਦੇ ਸੰਘਰਸ਼ ’ਚ ਡਟਿਆ ਰਹਾਂਗਾ। ਤਕਰੀਬਨ ਇੱਕ ਸਾਲ ਜੇਲ੍ਹ ’ਚ ਰਹਿਣ ਅਤੇ ਵੱਧ ਤੋਂ ਵੱਧ ਗਰਮੀ ਸਹਿਣ ਦੇ ਬਾਵਜੂਦ ਮੈਂ ਕਦੇ ਵੀ ਸਾਡੇ ਸਮੇਂ ਦੇ ਜ਼ਾਲਮਾਂ ਅੱਗੇ ਸਮਰਪਣ ਨਹੀਂ ਕਰਾਂਗਾ। ਮੈਂ ਜੇਲ੍ਹ ’ਚ ਮਰਨ ਲਈ ਤਿਆਰ ਹਾਂ ਪਰ ਮੈਂ ਜਦੋਂ ਤੱਕ ਜਿਊਂਦਾ ਰਹਾਂਗਾ, ਇਹ ਲੜਾਈ ਲੜਾਂਗਾ।’ ਖਾਨ ਜੋ 200 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਤੇ ਉਨ੍ਹਾਂ ’ਚੋਂ ਕੁਝ ਵਿੱਚ ਦੋਸ਼ੀ ਠਹਿਰਾਏ ਗਏ ਹਨ, ਪਿਛਲੇ ਸਾਲ ਤੋਂ ਜੇਲ੍ਹ ’ਚ ਹਨ। ਉਹ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ’ਚ ਬੰਦ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ 71 ਸਾਲਾ ਆਗੂ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ 8 ਫਰਵਰੀ ਦੀਆਂ ਆਮ ਚੋਣਾਂ ਵਿੱਚ ‘ਸਾਰੀਆਂ ਧਾਂਦਲੀਆਂ ਦੀ ਮਾਂ’ ਦੇਖੀ ਗਈ ਸੀ ਅਤੇ ਉਨ੍ਹਾਂ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ ਲੋਕ ਫਤਵਾ ਚੋਰੀ ਕਰਨ ਵਾਲੇ ਕਰਾਰ ਦਿੱਤਾ ਸੀ। -ਪੀਟੀਆਈ

Advertisement

Advertisement