ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗ਼ੈਰ-ਇਸਲਾਮਿਕ ਵਿਆਹ ਮਾਮਲੇ ’ਚ ਇਮਰਾਨ ਤੇ ਬੁਸ਼ਰਾ ਬੀਬੀ ਬਰੀ

08:04 AM Jul 14, 2024 IST
ਬੁਸ਼ਰਾ ਬੀਬੀ, ਇਮਰਾਨ ਖਾਨ

ਇਸਲਾਮਾਬਾਦ, 13 ਜੁਲਾਈ
ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਗ਼ੈਰ-ਇਸਲਾਮਿਕ ਵਿਆਹ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਬਰੀ ਕਰ ਦਿੱਤਾ ਹੈ ਜੋ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਬਾਨੀ ਨੂੰ ਜੇਲ੍ਹ ’ਚ ਰੱਖਣ ਵਾਲਾ ਇੱਕੋ-ਇੱਕ ਕੇਸ ਸੀ।
ਇਸ ਸਾਲ ਅੱਠ ਫਰਵਰੀ ਨੂੰ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ 3 ਫਰਵਰੀ ਨੂੰ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖਾਵਰ ਫਰੀਦ ਮਨੇਕਾ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਜੋੜੇ ਨੂੰ ਦੋਸ਼ੀ ਠਹਿਰਾਇਆ ਸੀ। ਮਨੇਕਾ ਨੇ ਦੋਸ਼ ਲਾਇਆ ਸੀ ਕਿ ਇਮਰਾਨ ਨੇ ਬੁਸ਼ਰਾ ਬੀਬੀ ਨਾਲ ਇੱਦਤ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਵਿਆਹ ਕੀਤਾ ਸੀ। ਦੋਵਾਂ ਨੇ ਇਸ ਸਜ਼ਾ ਨੂੰ ਰਾਜਧਾਨੀ ਇਸਲਾਮਾਬਾਦ ਦੀ ਇੱਕ ਜ਼ਿਲ੍ਹਾ ਤੇ ਸੈਸ਼ਨ ਅਦਾਲਤ ’ਚ ਚੁਣੌਤੀ ਦਿੱਤੀ ਸੀ ਜਿੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਏਡੀਐੱਸਜੇ) ਅਫਜ਼ਲ ਮਜੋਕਾ ਨੇ ਮਾਮਲੇ ਦੀ ਸੁਣਵਾਈ ਕੀਤੀ। ਜੱਜ ਨੇ ਦਿਨ ਦੀ ਸ਼ੁਰੂਆਤ ’ਚ ਫ਼ੈਸਲਾ ਰਾਖਵਾਂ ਰੱਖਣ ਮਗਰੋਂ ਬਾਅਦ ਦੁਪਹਿਰ ਫ਼ੈਸਲੇ ਦਾ ਐਲਾਨ ਕੀਤਾ ਅਤੇ ਇਮਰਾਨ (71) ਤੇ ਬੁਸ਼ਰਾ (49) ਨੂੰ ਬਰੀ ਕਰ ਦਿੱਤਾ। ਜੱਜ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕਰਨ ਮਗਰੋਂ ਕਿਹਾ, ‘ਜੇਕਰ ਉਹ ਕਿਸੇ ਹੋਰ ਮਾਮਲੇ ’ਚ ਲੋੜੀਂਦੇ ਨਹੀਂ ਹਨ ਤਾਂ ਪੀਟੀਆਈ ਦੇ ਬਾਨੀ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।’ -ਪੀਟੀਆਈ

Advertisement

ਇਮਰਾਨ ਨੂੰ ਤਿੰਨ ਹੋਰ ਕੇਸਾਂ ’ਚ ਗ੍ਰਿਫ਼ਤਾਰ ਕਰਨ ਦੀ ਮਨਜ਼ੂਰੀ

ਇਸਲਾਮਾਬਾਦ: ਗ਼ੈਰ-ਇਸਲਾਮੀ ਵਿਆਹ ਮਾਮਲੇ ’ਚ ਬਰੀ ਹੋਣ ਦੇ ਇੱਕ ਘੰਟੇ ਮਗਰੋਂ ਲਾਹੌਰ ਦੀ ਇੱਕ ਅਤਿਵਾਦ ਰੋਕੂ ਅਦਾਲਤ ਨੇ ਪਿਛਲੇ ਸਾਲ ਨੌਂ ਮਈ ਨੂੰ ਹੋਈ ਹਿੰਸਾ ਨਾਲ ਸਬੰਧਤ ਤਿੰਨ ਕੇਸਾਂ ’ਚ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਮਰਾਨ ਦੀ ਪਾਰਟੀ ਪੀਟੀਆਈ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮਾਂ ਨੂੰ ‘ਨਾਜਾਇਜ਼ ਕੈਦ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਦੀ ਨੌਟੰਕੀ’ ਕਰਾਰ ਦਿੱਤਾ ਹੈ। -ਪੀਟੀਆਈ

Advertisement
Advertisement
Advertisement