ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹਰੁਖ ਖ਼ਾਨ ਦੀ ਸਿਹਤ ’ਚ ਸੁਧਾਰ

07:22 AM May 24, 2024 IST

ਮੁੰਬਈ:

Advertisement

ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਮੈਨੇਜਰ ਪੂਜਾ ਡਡਲਾਨੀ ਨੇ ਅੱਜ ਇੱਥੇ ਦੱਸਿਆ ਕਿ ਅਦਾਕਾਰ ਦੀ ਸਿਹਤ ਵਿੱਚ ਸੁਧਾਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਦਾਕਾਰ ਨੂੰ ਬੀਤੇ ਦਿਨ ਲੂ ਲੱਗ ਗਈ ਸੀ ਜਿਸ ਮਗਰੋਂ ਉਸ ਨੂੰ ਅਹਿਮਦਾਬਾਦ ਦੇ ਮਲਟੀ-ਸਪੈਸ਼ਲਿਟੀ ਕੇਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਹੈਦਰਾਬਾਦ ਸਨਰਾਈਜ਼ਰਜ਼ ਦਰਮਿਆਨ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਸ਼ਾਮਲ ਹੋਣ ਲਈ ਅਹਿਮਦਾਬਾਦ ਵਿੱਚ ਸੀ। ਡਡਲਾਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕਰਦਿਆਂ ਕਿਹਾ, ‘‘ਖ਼ਾਨ ਦੇ ਸਾਰੇ ਪ੍ਰਸ਼ੰਸਕਾਂ ਅਤੇ ਸਨੇਹੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਠੀਕ ਹਨ। ਤੁਹਾਡੇ ਪਿਆਰ, ਦੁਆਵਾਂ ਅਤੇ ਫਿਕਰਾਂ ਲਈ ਧੰਨਵਾਦ।’’ ਅਹਿਮਦਾਬਾਦ ਵਿੱਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਦਰਜ ਕੀਤਾ ਗਿਆ, ਜੋ ਬੁੱਧਵਾਰ ਨੂੰ ਵਧ ਕੇ 45.9 ਡਿਗਰੀ ’ਤੇ ਪਹੁੰਚ ਗਿਆ ਸੀ। ਕੇਕੇਆਰ ਵੱੱਲੋਂ ਐਕਸ ’ਤੇ ਸ਼ਾਹਰੁਖ ਦੇ ਆਪਣੀ ਟੀਮ ਲਈ ਜਸ਼ਨ ਮਨਾਉਣ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਦਾਕਾਰ ਆਪਣੇ ਬੱਚਿਆਂ ਸੁਹਾਨਾ ਖ਼ਾਨ ਅਤੇ ਅਬਰਾਮ ਖ਼ਾਨ ਨਾਲ ਦਿਖਾਈ ਦੇ ਰਿਹਾ ਹੈ। -ਪੀਟੀਆਈ

Advertisement
Advertisement
Advertisement