For the best experience, open
https://m.punjabitribuneonline.com
on your mobile browser.
Advertisement

ਲੋਕਤੰਤਰ ’ਚ ਨਿਆਂਪਾਲਿਕਾ ਦੀ ਅਹਿਮ ਭੂਮਿਕਾ: ਸੀਜੇਆਈ

02:08 PM Jun 05, 2024 IST
ਲੋਕਤੰਤਰ ’ਚ ਨਿਆਂਪਾਲਿਕਾ ਦੀ ਅਹਿਮ ਭੂਮਿਕਾ  ਸੀਜੇਆਈ
Advertisement

ਆਕਸਫੋਰਡ/ਲੰਡਨ, 5 ਜੂਨ
‘‘ਚੋਣਾਂ ਭਾਵੇਂ ਭਾਰਤ ਦੇ ਸੰਵਿਧਾਨਕ ਲੋਕਤੰਤਰ ਦੇ ਮੂਲ ਵਿੱਚ ਹੁੰਦੀਆਂ ਹਨ ਪਰ ਜੱਜ ਸੰਵਿਧਾਨਕ ਕਦਰਾਂ-ਕੀਮਤਾਂ ਦੀ ਨਿਰੰਤਰਤਾ ਦੀ ਭਾਵਨਾ ਨੂੰ ਦਰਸਾਉਂਦੇ ਹਨ ਜੋ ਸਿਸਟਮ ਦੀ ਰੱਖਿਆ ਕਰਦੇ ਹਨ।’’ ਇਹ ਗੱਲ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਆਕਸਫੋਰਡ ਯੂਨੀਅਨ ਸੁਸਾਇਟੀ ਵਿਖੇ ਆਪਣੇ ਸੰਬੋਧਨ ਵਿੱਚ ਕਹੀ। ਸੋਸ਼ਲ ਮੀਡੀਆ ’ਤੇ ਜੱਜਾਂ ਸਬੰਧੀ ਕੀਤੀ ਗਈ ਆਲੋਚਨਾ ਨੂੰ ਸਵੀਕਾਰ ਕਰਦੇ ਹੋਏ ਚੀਫ਼ ਜਸਟਿਸ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਦਾ ਸਮੁੱਚਾ ਪ੍ਰਭਾਵ ਨਿਆਂਪਾਲਿਕਾ ਨੂੰ ਸਮਾਜ ਦੇ ਇੱਕ ਵੱਡੇ ਹਿੱਸੇ ਤੱਕ ਪਹੁੰਚਣ ਵਿੱਚ ਮਦਦ ਕਰਨਾ ਹੈ। ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ, "ਲੋਕਤੰਤਰ ਵਿੱਚ ਨਿਆਂਪਾਲਿਕਾ ਦੀ ਅਹਿਮ ਭੂਮਿਕਾ ਹੁੰਦੀ ਹੈ।" ਇਹ ਪੁੱਛੇ ਜਾਣ ’ਤੇ ਕਿ ਫੈਸਲਾ ਸੁਣਾਉਂਦੇ ਸਮੇਂ ਉਨ੍ਹਾਂ ਨੂੰ ਸਿਆਸੀ ਅਤੇ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਨੇ ਜੱਜ ਵਜੋਂ ਆਪਣੇ 24 ਸਾਲਾਂ ਦੇ ਕਾਰਜਕਾਲ ਵਿੱਚ ਕਦੇ ਵੀ ‘ਸ਼ਕਤੀਆਂ ਦੇ ਸਿਆਸੀ ਦਬਾਅ ਦੀ ਭਾਵਨਾ’ ਦਾ ਸਾਹਮਣਾ ਨਹੀਂ ਕੀਤਾ। -ਪੀਟੀਆਈ

Advertisement

Advertisement
Advertisement
Author Image

A.S. Walia

View all posts

Advertisement