For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦਾ ਵਿਰੋਧੀ ਧਿਰਾਂ ਦੀ ਏਕਤਾ ’ਚ ਅਹਿਮ ਸਥਾਨ: ਚਿਦੰਬਰਮ

07:40 AM Jul 17, 2023 IST
ਕਾਂਗਰਸ ਦਾ ਵਿਰੋਧੀ ਧਿਰਾਂ ਦੀ ਏਕਤਾ ’ਚ ਅਹਿਮ ਸਥਾਨ  ਚਿਦੰਬਰਮ
Advertisement

ਨਵੀਂ ਦਿੱਲੀ, 16 ਜੁਲਾਈ
ਬੰਗਲੂਰੂ ਵਿੱਚ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਅਹਿਮ ਮੀਟਿੰਗ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਭਰੋਸਾ ਜਤਾਇਆ ਕਿ ਵਿਰੋਧੀ ਧਿਰ ਇੱਕਜੁਟ ਹੋ ਕੇ 2024 ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਕੀਨੀ ਤੌਰ ’ਤੇ ਚੁਣੌਤੀ ਦੇ ਸਕਦੀ ਹੈ ਅਤੇ ਭਾਜਪਾ ਵਿਰੋਧੀ ਗੱਠਜੋੜ ਦਾ ਨੇਤਾ ਢੁੱਕਵੇਂ ਸਮੇਂ ’ਤੇ ਤੈਅ ਕੀਤਾ ਜਾਵੇਗਾ।
ਚਿਦੰਬਰਮ ਨੇ ‘ਪੀਟੀਆਈ’ ਨਾਲ ਇੱਕ ਇੰਟਰਵਿਊ ’ਚ ਕਿਹਾ ਕਿ ਵਿਰੋਧੀ ਪਾਰਟੀਆਂ ਵਿੱਚ ਕਾਂਗਰਸ ਦਾ ਇੱਕ ‘‘ਖਾਸ ਸਥਾਨ’’ ਹੈ ਪਰ ‘‘ਇਸ ਬਾਰੇ ਹਾਲੇ ਗੱਲ ਕਰਨ ਦੀ ਲੋੜ ਨਹੀਂ ਹੈ।’’ ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਵਿੱਚ ਜਿਸ ਤਰ੍ਹਾਂ ਦਿੱਲੀ ਆਰਡੀਨੈਂਸ ਦਾ ਮੁੱਦਾ ਉਠਾਇਆ ਸੀ, ਉਹ ‘‘ਮੰਦਭਾਗਾ’’ ਹੈ। ਉਨ੍ਹਾਂ ਆਖਿਆ ਕਿ ਹਰ ਮੁੱਦੇ ’ਤੇ ਢੁੱਕਵੇੇਂ ਸਮੇਂ ’ਤੇ ਫ਼ੈਸਲਾ ਕੀਤਾ ਜਾਵੇਗਾ।
ਕਾਂਗਰਸੀ ਨੇਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕਈ ਸਾਂਝੇ ਉਦੇਸ਼ ਹਨ ਕਿਉਂਕਿ ਉਹ ਸਾਰੀਆਂ ਭਾਜਪਾ ਸਰਕਾਰ ਦੀਆਂ ਸਮਾਜਿਕ ਅਤੇ ਆਰਥਿਕ ਨੀਤੀਆਂ ਦੇ ਖ਼ਿਲਾਫ਼ ਹਨ ਅਤੇ ਸੁਸਤ ਆਰਥਿਕ ਵਾਧਾ, ਮਹਿੰਗਾਈ ਅਤੇ ਵਧਦੀ ਬੇਰੁਜ਼ਗਾਰੀ ਨੂੰ ਲੈ ਕੇ ਫ਼ਿਕਰਮੰਦ ਹਨ। ਇਸ ਨਾਲ ਹੀ ‘‘ਉਹ ਨਾਗਰਿਕ ਆਜ਼ਾਦੀ ’ਚ ਕਟੌਤੀ, ਮੀਡੀਆ ’ਤੇ ਪਾਬੰਦੀ, ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਜਾਂਚ ਦੀ ਦੁਰਵਰਤੋਂ ਲੈ ਕੇ ਵੀ ਚਿੰਤਤ ਹਨ।’’
ਚਿਦੰਬਰਮ ਨੇ ਕਿਹਾ, ‘‘ਉਹ ਸਰਹੱਦਾਂ ’ਤੇ ਸੁਰੱਖਿਆ ਸਥਿਤੀ ਨੂੰ ਲੈ ਕੇ ਵੀ ਫਿਕਰਮੰਦ ਹਨ ਅਤੇ ਇਨ੍ਹਾਂ ਸਾਂਝੇ ਫਿਕਰਾਂ ਨੇ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਨ ਲਈ ਇੱਕਜੁਟ ਕੀਤਾ ਹੈ। ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਕੋਲ ਜਿੰਨੀ ਵਾਰ ਹੋ ਸਕੇ, ਮੀਟਿੰਗਾਂ ਕਰਨ ਲਈ ਲੋੜੀਂਦਾ ਕਾਰਨ ਹੈ।’’ ਬੰਗਲੂਰੂ ਵਿੱਚ 17 ਅਤੇ 18 ਜੁਲਾਈ ਨੂੰ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਲਈ 24 ਗ਼ੈਰ-ਭਾਜਪਾ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।
ਵਿਰੋਧੀ ਵੱਲੋਂ ਲੋਕਾਂ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਚਿਹਰੇ ਬਨਿਾਂ ਜਾਣ ਸਬੰਧੀ ਸਵਾਲ ਦੇ ਜਵਾਬ ’ਚ ਚਿੰਦਬਰਮ ਨੇ ਕਿਹਾ, ‘‘ਨਰਿੰਦਰ ਮੋਦੀ ਕੇਂਦਰ ਸਰਕਾਰ ਦੀ 10 ਸਾਲਾਂ ਤੋਂ ਅਗਵਾਈ ਕਰ ਰਹੇ ਹਨ, ਪਰ ਇਹ ਮਜ਼ਬੂਤੀ ਨਹੀਂ ਬਲਕਿ ਕਮਜ਼ੋਰੀ ਹੈ। ਮੋਦੀ ਨੇ ਆਪਣੀ ਵਾਅਦੇ ਪੂਰੇ ਨਹੀਂ ਕੀਤੇ। ਆਖਰੀ ਸਾਲ ’ਚ ਸ਼ਾਇਦ ਉਹ ਨਾਅਰਿਆਂ ਤੋਂ ਇਲਾਵਾ ਕੁਝ ਨਹੀਂ ਦੇ ਸਕਦੇ।’’ ਚਿਦੰਬਰਮ ਮੁਤਾਬਕ, ‘‘ਵਿਰੋਧੀ ਪਾਰਟੀਆਂ ਭਾਜਪਾ ਖ਼ਿਲਾਫ਼ ਇੱਕਜੁਟ ਹੋ ਕੇ ਯਕੀਨੀ ਤੌਰ ’ਤੇ ਮੋਦੀ ਨੂੰ ਚੁਣੌਤੀ ਦੇ ਸਕਦੀਆਂ ਹਨ।’’ -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×