ਦੇਸ਼ ਵਿੱਚ ਕਰਾਫਟ ਯੂਨੀਵਰਸਿਟੀ ਸ਼ੁਰੂ ਕਰਨ ਦੀ ਅਹਿਮ ਲੋੜ: ਪਟੇਲ
11:01 AM Dec 13, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਭਾਰਤ ਦੇਸ਼ ਵਿੱਚ ਕਰਾਫਟ ਦਾ ਕਾਰੋਬਾਰ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ, ਜਿਸ ਦੀ ਅੱਜ ਦੁਨੀਆਂ ਭੱਰ ਵਿੱਚ ਮੰਗ ਵੱਧ ਰਹੀ ਹੈ। ਇਸ ਦੇ ਬਾਵਜੂਦ ਭਾਰਤ ਦੇਸ਼ ਵਿੱਚ ਕਰਾਫਟ ਯੂਨੀਵਰਸਿਟੀ ਨਹੀਂ ਹੈ, ਜਿੱਥੇ ਨੌਜਵਾਨ ਕਰਾਫਟ (ਹਸਤਕਲਾ) ਦੀ ਸਿੱਖਿਆ ਹਾਸਲ ਕਰਕੇ ਕੋਈ ਡਿਗਰੀ ਹਾਸਲ ਕਰ ਸਕਣ। ਇਸ ਗੱਲ ਦਾ ਪ੍ਰਗਟਾਵਾ ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਤੇ ਮੌਜੂਦਾ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੀ ਧੀ ਅਨਾਰਬਨ ਪਟੇਲ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਵੀ 13 ਤੋਂ 17 ਦਸੰਬਰ ਤੱਕ ਕਿਸਾਨ ਭਵਨ ਵਿੱਚ ਕਰਾਫਟ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਦਾ ਉਦਘਾਟਨ 13 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤਾ ਜਾਵੇਗਾ।
Advertisement
Advertisement