For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਏਕਤਾ ਉਗਰਾਹਾਂ ਦੀ ਮੀਟਿੰਗ ’ਚ ਅਹਿਮ ਮਸਲੇ ਵਿਚਾਰੇ

11:34 AM Apr 07, 2024 IST
ਬੀਕੇਯੂ ਏਕਤਾ ਉਗਰਾਹਾਂ ਦੀ ਮੀਟਿੰਗ ’ਚ ਅਹਿਮ ਮਸਲੇ ਵਿਚਾਰੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ

Advertisement

ਪਾਇਲ, 6 ਅਪਰੈਲ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ ਦੀ ਮੀਟਿੰਗ ਪਿੰਡ ਬੇਰ ਕਲਾਂ ਦੇ ਗੁਰੂ ਘਰ ਮੋੜਗੜ੍ਹ ਸਾਹਿਬ ਵਿਖੇ ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਬਲਾਕ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ੍ਹ ਨੇ ਕਾਰਪੋਰੇਟ ਘਰਾਣਿਆਂ ਦੇ ਸਾਇਲੋਜ ਨੂੰ ਮੰਡੀਆਂ ਐਲਾਨਣ ’ਚ ਸਰਕਾਰ ਦੇ ਮਨਸ਼ੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨ ਸੰਘਰਸ਼ ਦੇ ਜ਼ੋਰ ’ਤੇ ਲੋਕ ਦੋਖੀ ਫ਼ੈਸਲਾ ਵਾਪਸ ਕਰਾਉਣਾ ਕਿਸਾਨਾਂ ਦੀ ਏਕਤਾ ਦੀ ਜਿੱਤ ਦੱਸਿਆ। ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਨੇ ਇਸ ਅੰਸ਼ਕ ਜਿੱਤ ਤੋਂ ਸਬਕ ਲੈਂਦਿਆਂ ਅਗਲੇ ਫੈਸਲਾਕੁਨ ਘੋਲਾਂ ਲਈ ਜਥੇਬੰਦਕ ਤਾਕਤ ਵਧਾਉਣ ਅਤੇ ਬੌਧਿਕ ਪੱਧਰ ’ਤੇ ਮਜ਼ਬੂਤ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਲਾਕ ਮਲੌਦ ਦੇ ਪਿੰਡਾਂ ਵਿੱਚ ਹਾੜੀ ਸੀਜ਼ਨ ਦੇ ਫੰਡ ਇਕੱਤਰ ਕਰਨ ਦੀ ਰੂਪ ਰੇਖਾ ਉਲੀਕੀ। ਮਨੋਹਰ ਸਿੰਘ ਮੋਨੀ ਕਲਾੜ੍ਹ  , ਡਾਕਟਰ ਰੁਪਿੰਦਰ ਸਿੰਘ ਚੀਮਾ ਨੇ ਇਕਾਈਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਮਸਲਾ ਉਠਾਇਆ। ਕਿਸਾਨ ਆਗੂਆਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਥੇਬੰਦੀ ਸਮਾਰਟ ਮੀਟਰ ਕਦੇ ਵੀ ਨਹੀਂ ਲੱਗਣ ਦੇਵੇਗੀ। ਬਿਜਲੀ ਬੋਰਡ ਦੀ ਸਬ-ਡਵੀਜ਼ਨ ਸਿਆੜ੍ਹ, ਮਲੌਦ, ਲਸੋਈ ਅਤੇ ਜਰਗ ਦੇ ਅਧਿਕਾਰੀਆਂ ਨੂੰ  ਓਵਰਲੋਡਿੰਗ ਟਰਾਂਸਫਾਰਮਰਾਂ, ਢਿੱਲੀਆਂ ਤਾਰਾਂ ਆਦਿ ਸਮੇਂ ਸਿਰ ਸਹੀ ਕਰਨ ਲਈ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਸਾਵਧਾਨੀਆਂ ਵਰਤਣ ਲਈ ਸੁਨੇਹਾ ਦਿੱਤਾ। ਉਨ੍ਹਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟ ਵਟੋਰੂ ਟੋਲਿਆਂ ਦੇ ਝਾਂਸੇ ਵਿੱਚ ਨਾ ਆਉਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ।

Advertisement
Author Image

sukhwinder singh

View all posts

Advertisement
Advertisement
×