ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਧਮਾਕੇ ਸਬੰਧੀ ਅਹਿਮ ਸਬੂਤ ਮਿਲੇ

08:01 AM Dec 30, 2023 IST
ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਤਾਇਨਾਤ ਸੁਰੱਖਿਆ ਮੁਲਾਜ਼ਮ। -ਫੋਟੋ: ਏਐੱਨਆਈ

ਨਵੀਂ ਦਿੱਲੀ, 29 ਦਸੰਬਰ
ਕੌਮੀ ਰਾਜਧਾਨੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਸਥਿਤ ਇਜ਼ਰਾਈਲ ਦੇ ਸਫ਼ਾਰਤਖਾਨੇ ਨੇੜੇ ਹੋਏ ਧਮਾਕੇ ਦੀ ਤਿੰਨ ਦਿਨ ਦੀ ਜਾਂਚ ਮਗਰੋਂ ਦਿੱਲੀ ਪੁਲੀਸ ਨੂੰ ਸਾਜ਼ਿਸ਼ ਦੇ ‘ਅਹਿਮ ਸਬੂਤ’ ਮਿਲੇ ਹਨ ਅਤੇ ਉਹ ਹੁਣ ਐੱਫਆਈਆਰ ਦਰਜ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੂੰ ਇਜ਼ਰਾਇਲੀ ਸਫ਼ੀਰ ਨੂੰ ਧਮਕੀ ਦੇਣ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ‘ਅਹਿਮ ਸੁਰਾਗ਼’ ਮਿਲੇ ਹਨ। ਦਿੱਲੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀ ਦੇ ਅਧਿਕਾਰੀ ਉਨ੍ਹਾਂ ਦੋਸ਼ਾਂ ਬਾਰੇ ਵਿਚਾਰ ਕਰ ਰਹੇ ਹਨ ਜਿਨ੍ਹਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀ ਇਹ ਵੀ ਅਧਿਐਨ ਕਰ ਰਹੇ ਹਨ ਕਿ ਕੀ ਜਾਂਚ ਐੱਨਆਈਏ ਨੂੰ ਸੌਂਪੀ ਜਾ ਸਕਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਧਮਾਕੇ ਵਾਲੀ ਥਾਂ ਦੇ ਨੇੜੇ-ਤੇੜੇ ਕਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ ਅਤੇ ਇੱਕ ਮਸ਼ਕੂਕ ਨੂੰ ਦੇਖਿਆ ਹੈ ਜੋ ਆਟੋ ਰਿਕਸ਼ਾ ਰਾਹੀਂ ਜਾਮੀਆ ਨਗਰ ਤੋਂ ਆਇਆ ਸੀ। ਪੁਲੀਸ ਅਧਿਕਾਰੀਆਂ ਨੇ ਕਈ ਆਟੋ ਰਿਕਸ਼ਾ ਚਾਲਕਾਂ ਤੋਂ ਪੁੱਛ-ਪੜਤਾਲ ਕੀਤੀ। ਜਾਂਚ ਨਾਲ ਜੁੜੇ ਅਧਿਕਾਰੀ ਨੇ ਦੱਸਿਆ, ‘‘ਸਾਨੂੰ ਪ੍ਰਿਥਵੀਰਾਜ ਰੋਡ ’ਤੇ ਅਹਿਮ ਸਬੂਤ ਮਿਲੇ ਹਨ। ਜਿਸ ਢੰਗ ਨਾਲ ਪੱਤਰ ਨੂੰ ਘਟਨਾ ਸਥਾਨ ’ਤੇ ਰੱਖਿਆ ਗਿਆ ਹੈ। ਉਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਇਜ਼ਰਾਈਲ-ਹਮਾਸ ਲੜਾਈ ਕਾਰਨ ਇਜ਼ਰਾਇਲੀ ਸਫ਼ੀਰਾਂ ਨੂੰ ਧਮਕੀ ਦੇਣ ਦੀ ਸਾਜ਼ਿਸ਼ ਘੜੀ ਗਈ ਸੀ।’’ -ਪੀਟੀਆਈ

Advertisement

Advertisement