ਸਮਾਜ ਦੀ ਤਰੱਕੀ ਲਈ ਅਧਿਆਪਕਾਂ ਦਾ ਅਹਿਮ ਯੋਗਦਾਨ: ਚੀਮਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 10 ਸਤੰਬਰ
ਕੱਚੇ ਤੋਂ ਪੱਕੇ ਹੋਏ ਅਧਿਆਪਕਾਂ ਵੱਲੋਂ ਬੈਰਸੀਆਣਾ ਗੁਰਦੁਆਰਾ ਸਾਹਿਬ ਦਿੜ੍ਹਬਾ ਵਿਖੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਰਖਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਅਧਿਆਪਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਕੱਚੇ ਅਧਿਆਪਕ ਸਨ ਜੋ ਲੰਮੇ ਸਮੇਂ ਤੋਂ ਪੰਜ ਛੇ ਹਜ਼ਾਰ ’ਤੇ ਕੰਮ ਕਰ ਰਹੇ ਸੀ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ। ‘ਆਪ’ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਅਧਿਆਪਕ ਆਗੂ ਮੱਖਣ ਸਿੰਘ ਤੋਲਾਵਾਲ ਤੇ ਹਰਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ।
ਇਸ ਮੌਕੇ ‘ਆਪ’ ਆਗੂ ਦਰਸ਼ਨ ਸਿੰਘ ਘੁਮਾਣ, ਇੰਦਰਜੀਤ ਸ਼ਰਮਾ, ਓਮ ਪ੍ਰਕਾਸ਼ ਜਿੰਦਲ, ਬੀਪੀਓ ਹਰਤੇਜ ਸਿੰਘ ਅਧਿਆਪਕ ਗੁਰਵਿੰਦਰ ਕੌਰ, ਪੂਜਾ ਦਿੜ੍ਹਬਾ ਤੇ ਕਮਰਜੀਤ ਕੌਰ ਘੁਮਾਣ ਆਦਿ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।