ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਵੱਲੋਂ 31 ਬੋਰਡਾਂ ਅਤੇ ਨਿਗਮਾਂ ’ਚ ਅਹਿਮ ਨਿਯੁਕਤੀਆਂ

08:53 AM Dec 02, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ 31 ਬੋਰਡਾਂ ਅਤੇ ਨਿਗਮਾਂ ’ਚ ਅਹਿਮ ਨਿਯੁਕਤੀਆਂ ਕੀਤੀਆਂ ਹਨ। ਨਵੀਆਂ ਨਿਯੁਕਤੀਆਂ ਲਈ ਚੋਣ ‘ਆਪ’ ਦੇ ਆਗੂਆਂ ’ਚੋਂ ਕੀਤੀ ਗਈ ਹੈ। ਅਗਾਮੀ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਇੱਕੋ ਦਿਨ ’ਚ ਅਹਿਮ ਬੋਰਡਾਂ ਅਤੇ ਨਿਗਮਾਂ ਦੇ ਮੈਂਬਰ ਨਿਯੁਕਤ ਕੀਤੇ ਹਨ। ਇਸ ਚੋਣ ਵਿੱਚ ਸਭ ਵਰਗਾਂ ਨੂੰ ਪ੍ਰਤੀਨਿਧਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਐੱਸਐੱਸਐੱਸ ਬੋਰਡ ਵਿੱਚ ਗੁੰਜਨ ਚੱਢਾ, ਅਨਿਲ ਮਹਾਜਨ, ਸਤਬੀਰ ਬਖਸ਼ੀਵਾਲ ਅਤੇ ਨਰੇਸ਼ ਪਾਠਕ ਨੂੰ ਮੈਂਬਰ ਬਣਾਇਆ ਹੈ ਜਦੋਂ ਕਿ ਹਰਪਾਲ ਸਿੰਘ ਨੂੰ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦਾ ਮੈਂਬਰ ਬਣਾਇਆ ਹੈ। ਪੰਜਾਬ ਵਕਫ ਬੋਰਡ ਵਿਚ ਮੁਹੰਮਦ ਓਵੈਸ, ਡਾ. ਅਨਵਰ, ਅਬਦੁਲ ਕਾਦਿਰ ਅਤੇ ਬਹਾਦਰ ਖ਼ਾਨ ਨੂੰ ਮੈਂਬਰ ਨਿਯੁਕਤ ਕੀਤਾ ਹੈ। ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਡਾਇਰੈਕਟਰ ਵੀ ਲਾਏ ਗਏ ਹਨ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦਾ ਜਰਨੈਲ ਮੰਨੂ, ਚੰਨ ਸਿੰਘ ਖਾਲਸਾ ਅਤੇ ਸੁਖਰਾਜ ਗੋਰਾ ਨੂੰ ਮੈਂਬਰ ਲਾਇਆ ਹੈ ਜਦੋਂ ਕਿ ਜਸ਼ਨ ਬਰਾੜ ਨੂੰ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਦਾ ਮੈਂਬਰ ਲਾਇਆ ਹੈ। ਇਸੇ ਤਰ੍ਹਾਂ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਮੈਂਟ ਬੋਰਡ ਦਾ ਕੈਪਟਨ ਹਰਜੀਤ ਸਿੰਘ ਮਾਂਗਟ ਨੂੰ ਵਾਈਸ ਚੇਅਰਮੈਨ ਅਤੇ ਅਜੇ ਸ਼ਰਮਾ ਨੂੰ ਡਾਇਰੈਕਟਰ ਲਾਇਆ ਹੈ।
ਪੰਜਾਬ ਖਾਦੀ ਅਤੇ ਵਿਲੇਜ ਇੰਡਸਟਰੀਜ਼ ਬੋਰਡ ਦਾ ਬਲਜੀਤ ਖੇੜਾ ਨੂੰ ਸੀਨੀਅਰ ਵਾਈਸ ਚੇਅਰਮੈਨ, ਕੰਵਲਜੀਤ ਭਾਟੀਆ ਨੂੰ ਵਾਈਸ ਚੇਅਰਮੈਨ ਲਾਇਆ ਹੈ। ਇਸ ਦੇ ਮੈਂਬਰਾਂ ’ਚ ਪਰਮਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ ਬਿੱਟੂ, ਇਕਬਾਲ ਸਿੰਘ ਮੁਹਾਲੀ, ਬਲਵਿੰਦਰ ਬੱਲ੍ਹੋ, ਕੁਲਦੀਪ ਸਿੰਘ , ਦੀਪਕ ਸ਼ਰਮਾ, ਪਵਨ ਛਾਬੜਾ, ਗੁਲਜ਼ਾਰ ਬਿੱਟੂ ਅਤੇ ਬਲਜੀਤ ਬੱਲੀ ਸ਼ਾਮਲ ਹਨ।

Advertisement

Advertisement