For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਦੀ ਤਰੱਕੀ ਅਤੇ ਵਿਕਾਸ ਦੀ ਰੂਪ-ਰੇਖਾ ’ਤੇ ਅਮਲ ਸ਼ੁਰੂ: ਸੰਧੂ

10:29 AM May 28, 2024 IST
ਅੰਮ੍ਰਿਤਸਰ ਦੀ ਤਰੱਕੀ ਅਤੇ ਵਿਕਾਸ ਦੀ ਰੂਪ ਰੇਖਾ ’ਤੇ ਅਮਲ ਸ਼ੁਰੂ  ਸੰਧੂ
ਰੋਡ ਸ਼ੋਅ ਦੌਰਾਨ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਆਪਣੇ ਸਮਰਥਕਾਂ ਨਾਲ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੀ ਤਰੱਕੀ ਅਤੇ ਵਿਕਾਸ ਬਾਰੇ ਉਨ੍ਹਾਂ ਨੇ ਜੋ ਰੂਪ-ਰੇਖਾ ਉਲੀਕੀ ਹੈ, ਉਸ ਮੁਤਾਬਕ ਵਿਕਾਸ ’ਤੇ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਚੋਣ ਨਤੀਜਿਆਂ ਨਾਲ ਇਸ ’ਤੇ ਕੋਈ ਅਸਰ ਨਹੀਂ ਪਵੇਗਾ। ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਸੰਧੂ ਨੇ ਕਾਂਗਰਸ ਦੇ ਮੌਜੂਦਾ ਐੱਮਪੀ ਗੁਰਜੀਤ ਔਜਲਾ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਤੱਥ ਬੋਲਦੇ ਹਨ ਕਿ ਮੌਜੂਦਾ ਐੱਮਪੀ ਨੇ ਅੰਮ੍ਰਿਤਸਰ ਲਈ ਕੁਝ ਵੀ ਨਹੀਂ ਕੀਤਾ। ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਬਾਰੇ ਉਹ ਦਾਅਵਾ ਕਰਦੇ ਹਨ, ਉਹ ਕੇਂਦਰ ਦੇ ਪ੍ਰਾਜੈਕਟ ਹਨ।
ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਨੂੰ ਐੱਮਪੀ ਫੰਡ ਦੇ ਮਿਲੇ 35 ਕਰੋੜ ਰੁਪਏ ਦਾ ਹਿਸਾਬ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕ ਗੰਦਗੀ, ਪਾਣੀ ਤੇ ਸੀਵਰੇਜ ਦੀਆਂ ਸਮੱਸਿਆਵਾਂ ਨਾਲ ਪ੍ਰੇਸ਼ਾਨ ਹਨ। ਸੰਸਦ ਮੈਂਬਰ ਦਿਸ਼ਾ ਕਮੇਟੀ ਦੇ ਅੱਠ ਸਾਲ ਮੁਖੀ ਰਹੇ, ਪਰ ਉਨ੍ਹਾਂ ਭਗਤਾਂ ਵਾਲਾ ਡੰਪ ਅਤੇ ਤੁੰਗ ਢਾਬ ਡਰੇਨ ਦਾ ਮਸਲਾ ਹੱਲ ਨਹੀਂ ਕਰਵਾਇਆ। ਉਹ ਖੇਤੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਹਨ ਪਰ ਉਨ੍ਹਾਂ ਖੇਤੀਬਾੜੀ ਅਤੇ ਕਿਸਾਨੀ ਦੇ ਹਿੱਤ ’ਚ ਨਾ ਕੋਈ ਸਲਾਹ ਦਿੱਤੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਭੇਜੀ ਹੈ। ਏਅਰਪੋਰਟ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਕਾਰਗੋ ਦੀ ਸਹੂਲਤ ਲਈ ਕੁਝ ਨਹੀਂ ਕੀਤਾ। ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਜੋ ਰੋਡ ਮੈਪ ਤਿਆਰ ਕੀਤਾ ਹੈ, ਉਸ ’ਤੇ ਅਮਲ ਸ਼ੁਰੂ ਹੋ ਚੁੱਕਿਆ ਹੈ, ਜਿਸ ਤਹਿਤ ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ 850 ਕਰੋੜ ਰੁਪਏ ਫੰਡ ਇਕੱਠਾ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਫੰਡ ਹੈ, ਕੋਈ ਕਰਜ਼ਾ ਨਹੀਂ। ਇਸ ਵਿੱਚ ਸਵੱਛ ਅੰਮ੍ਰਿਤਸਰ ਅਤੇ ਨਸ਼ਾ ਮੁਕਤੀ ਦੀਆਂ ਸਕੀਮਾਂ ਵੀ ਸ਼ਾਮਲ ਹਨ। ਭਗਤਾਂ ਵਾਲਾ ਕੂੜਾ ਡੰਪ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਹਿਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਹੈ। ਨਸ਼ਾ ਮੁਕਤ ਅੰਮ੍ਰਿਤਸਰ ਲਈ ਇੱਥੇ ਵਿਸ਼ਵ ਪੱਧਰੀ ਨਸ਼ਾ ਛੁਡਾਊ ਖੋਲ੍ਹਿਆ ਜਾ ਰਿਹਾ ਹੈ ਜਿਸ ਤਹਿਤ ਵਿਕਸਿਤ ਅੰਮ੍ਰਿਤਸਰ ਵੱਲੋਂ ਪ੍ਰਿੰਸਟਨ ਮਾਈਕ੍ਰੋਵੇਵ ਟੈਕਨਾਲੋਜੀ ਨਾਲ ਇੱਕ ਐੱਮਓਯੂ ਸਾਈਨ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਆਬੂ ਧਾਬੀ ਦੇ ਲੂਲੂ ਗਰੁੱਪ ਇੰਟਰਨੈਸ਼ਨਲ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਆਪਣੇ ਅੰਮ੍ਰਿਤਸਰ ਵਿਜ਼ਨ ਦੀ ਵੀ ਚਰਚਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਕੌਂਸਲੇਟ ਸਥਾਪਤ ਕਰਨ ਲਈ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਏਅਰਪੋਰਟ ਅਤੇ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਲਈ ਸਕਾਈ ਟਰੇਨ ਚਾਲੂ ਕਰਨਾ ਵੀ ਉਨ੍ਹਾਂ ਦਾ ਸੁਫ਼ਨਾ ਹੈ। ਉਨ੍ਹਾਂ ਸ਼ਾਮ ਨੂੰ ਸ਼ਹਿਰ ਵਿੱਚ ਰੋਡ ਸ਼ੋਅ ਵੀ ਕੀਤਾ।

Advertisement

ਇਸ ਵਾਰ ਮਜੀਠੇ ਦਾ ਕਿਲ੍ਹਾ ਫ਼ਤਹਿ ਹੋਵੇਗਾ: ਸੰਧੂ

ਮਜੀਠਾ (ਰਾਜਨ ਮਾਨ): ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮਜੀਠਾ ਵਿੱਚ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਕਰਦਿਆਂ ਕਿਹਾ ਕਿ ਇਸ ਵਾਰ ਮਜੀਠੇ ਦਾ ਕਿਲ੍ਹਾ ਫ਼ਤਹਿ ਹੋਵੇਗਾ। ਵਿਕਾਸ ਦਾ ਮੁੱਦਾ ਮਜੀਠਾ ਦੇ ਲੋਕਾਂ ਦੇ ਦਿਲਾਂ ਨੂੰ ਛੋਹ ਰਿਹਾ ਹੈ। ਮਜੀਠਾ ’ਚ ਵੀ ਲੋਕਾਂ ਨੇ ਭਾਜਪਾ ਨੂੰ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਸ੍ਰੀ ਸੰਧੂ, ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨਾਲ ਖੁੱਲ੍ਹੀ ਜੀਪ ਵਿੱਚ ਸਵਾਰ ਨਜ਼ਰ ਆਏ। ਉਨ੍ਹਾਂ ਸਾਰਿਆਂ ਦੀਆਂ ਸ਼ੁ ਕਾਮਨਾਵਾਂ ਨੂੰ ਪ੍ਰਵਾਨ ਕਰਦਿਆਂ ਲੋਕਾਂ ਨੂੰ ਇਸ ਵਾਰ ਮਜੀਠਾ ਅਤੇ ਅੰਮ੍ਰਿਤਸਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਆਪਣੇ ਲਈ ਸਹੀ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਲੋਕ ਅੱਗੇ ਵੱਲ ਖ਼ਾਸ ਤੌਰ ’ਤੇ ਇੱਥੋਂ ਦੇ ਵਿਕਾਸ ਦੀ ਆਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ, ਇਹ ਵਿਕਾਸ ਅੰਮ੍ਰਿਤਸਰ ਤੇ ਮਜੀਠੇ ਵਿੱਚ ਵੀ ਲਿਆਉਣਾ ਹੈ। ਉਹ ਨਸ਼ਿਆਂ ਖਿਲਾਫ਼ ਜੰਗ ਅਤੇ ਕਾਨੂੰਨ ਵਿਵਸਥਾ ਪ੍ਰਤੀ ਸਖ਼ਤ ਨਜ਼ਰ ਆਏ। ਉਨ੍ਹਾਂ ਡਰੱਗ ਰੀ-ਹੈਬੀਲਿਟੇਸ਼ਨ ਹਸਪਤਾਲ ਦੀ ਸਥਾਪਨਾ ਕਰਨ ਅਤੇ ਯੂ ਐੱਸ ਤੋਂ ਪਾਏਦਾਰ ਨਸ਼ਾ ਛੁਡਾਊ ਦਵਾਈਆਂ ਮੁਫ਼ਤ ਮੁਹੱਈਆ ਕਰਵਾਉਣ, ਅੰਮ੍ਰਿਤਸਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਅਤੇ ਚੌਕਸੀ ਲਈ ਵਿਕਸਤ ਤਕਨੀਕਾਂ ਦੀ ਵਰਤੋਂ ਯਕੀਨੀ ਬਣਾਉਣ’ਤੇ ਜ਼ੋਰ ਦਿੱਤਾ।

Advertisement
Author Image

joginder kumar

View all posts

Advertisement
Advertisement
×