imphal: ਐੱਸਪੀ ਦਫ਼ਤਰ ’ਤੇ ਹਮਲੇ ਤੋਂ ਬਾਅਦ ਮਨੀਪੁਰ ਦੇ ਕੰਗਪੋਕਪੀ ’ਚ ਸੁਰੱਖਿਆ ਬਲ ਤਾਇਨਾਤ
ਇੰਫਾਲ, 4 ਜਨਵਰੀ
ਕੁਕੀ ਸਮੂਹਾਂ ਦੀਆਂ ਮੰਗਾਂ ਅਨੁਸਾਰ ਕੇਂਦਰੀ ਹਥਿਆਰਬੰਦ ਬਲਾਂ ਨੂੰ ਹਟਾਉਣ ਵਿੱਚ ਅਸਫਲ ਰਹਿਣ ਦੌਰਾਨ ਭੀੜ ਦੇ ਹਮਲੇ ਵਿੱਚ ਐੱਸਪੀ ਜ਼ਖਮੀ ਹੋਣ ਤੋਂ ਬਾਅਦ ਅੱਜ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੈਬੋਲ ਪਿੰਡ ਵਿੱਚ ਕੇਂਦਰੀ ਬਲਾਂ ਖਾਸ ਕਰਕੇ ਬੀਐਸਐਫ ਅਤੇ ਸੀਆਰਪੀਐਫ ਦੀ ਲਗਾਤਾਰ ਤਾਇਨਾਤੀ ਕਾਰਨ ਆਪਣਾ ਗੁੱਸਾ ਜ਼ਾਹਰ ਕਰਨ ਲਈ ਇੱਕ ਭੀੜ ਨੇ ਸ਼ੁੱਕਰਵਾਰ ਸ਼ਾਮ ਨੂੰ ਪੁਲੀਸ ਸੁਪਰਡੈਂਟ ਐਮ ਪ੍ਰਭਾਕਰ ਦੇ ਦਫ਼ਤਰ ਉੱਤੇ ਹਮਲਾ ਕਰ ਦਿੱਤਾ। ਐਸਪੀ ਦਫ਼ਤਰ ਦੇ ਅੰਦਰਲੇ ਪੁਲੀਸ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਕਰ ਦੇ ਮੱਥੇ ’ਤੇ ਕਿਸੇ ਪ੍ਰਜੈਕਟਾਈਲ ਨਾਲ ਵੱਜਣ ਕਾਰਨ ਜ਼ਖਮੀ ਹੋ ਗਿਆ ਸੀ। ਇੰਫਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿਚ ਸੁਰੱਖਿਆ ਬਲਾਂ ਦੀ ਵੱਡੀ ਟੁਕੜੀ ਤਾਇਨਾਤ ਕੀਤੀ ਗਈ ਹੈ।
ਸੁਰੱਖਿਆ ਬਲਾਂ ਦੁਆਰਾ 31 ਦਸੰਬਰ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਕਬਾਇਲੀ ਏਕਤਾ ’ਤੇ ਕਾਂਗਪੋਕਪੀ-ਅਧਾਰਤ ਕਮੇਟੀ (ਸੀਓਟੀਯੂ) ਨੇ ਰਾਸ਼ਟਰੀ ਰਾਜਮਾਰਗ 2 ਦੇ ਨਾਜ਼ੁਕ ਆਵਾਜਾਈ ਮਾਰਗ ਨੂੰ ਬੰਦ ਕਰ ਦਿੱਤਾ, ਜਿਸ ਨਾਲ ਇੰਫਾਲ ਘਾਟੀ ਵਿੱਚ ਮਾਲ ਦੀ ਆਵਾਜਾਈ ਵਿੱਚ ਵਿਘਨ ਪਿਆ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੋਰਾਨ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਲੋਇਬੋਲ ਖੁਨੌ ਖੇਤਰ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ। ਜਿਸ ਵਿਚ ਇੱਕ ਮੋਡੀਫਾਈਡ 7.62 ਐਮਐਮ ਸਨਾਈਪਰ ਰਾਈਫਲ, ਇੱਕ ਸੁਧਾਰੀ ਲੰਬੀ ਦੂਰੀ ਦਾ ਮੋਰਟਾਰ, ਮੈਗਜ਼ੀਨਾਂ ਦੇ ਨਾਲ ਤਿੰਨ 9mm ਪਿਸਤੌਲ, ਇੱਕ 12 ਬੋਰ ਦੀ ਬੰਦੂਕ, ਇੱਕ SBBL ਬੰਦੂਕ, 10 ਜਿੰਦਾ ਗੋਲਾ ਬਾਰੂਦ, ਤਿੰਨ ਹੈਂਡ ਗ੍ਰੇਨੇਡ, ਤਿੰਨ ਪਿਕੇਟ ਗ੍ਰੇਨੇਡ, ਦੋ ਅੱਥਰੂ ਧੂੰਏਂ ਦੇ ਗ੍ਰਨੇਡ ਅਤੇ ਏ ਵਾਇਰਲੈੱਸ ਸੈੱਟ। ਪੀਟੀਆਈ