ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ
11:28 AM Aug 28, 2024 IST
ਕੋਲਕਾਤਾ, 28 ਅਗਸਤ
ਭਾਜਪਾ ਵੱਲੋਂ ਸੂਬਾ ਸਕੱਤਰੇਤ ਵੱਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਅੱਜ 12 ਘੰਟੇ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਰਾਜਧਾਨੀ ਕੋਲਕਾਤਾ 'ਚ ਸੜਕਾਂ 'ਤੇ ਘੱਟ ਆਵਾਜਾਈ ਹੈ। ਸੜਕਾਂ 'ਤੇ ਬਹੁਤ ਘੱਟ ਬੱਸਾਂ, ਆਟੋ ਰਿਕਸ਼ਾ ਅਤੇ ਟੈਕਸੀਆਂ ਦਿਖਾਈ ਦੇ ਰਹੀਆਂ ਹਨ। ਪ੍ਰਾਈਵੇਟ ਵਾਹਨਾਂ ਦੀ ਗਿਣਤੀ ਵੀ ਘੱਟ ਹੈ। ਬਾਜ਼ਾਰ ਅਤੇ ਦੁਕਾਨਾਂ ਪਹਿਲਾਂ ਵਾਂਗ ਖੁੱਲ੍ਹੀਆਂ ਹਨ। ਸਕੂਲ ਅਤੇ ਕਾਲਜ ਖੁੱਲ੍ਹੇ ਹਨ ਪਰ ਜ਼ਿਆਦਾਤਰ ਨਿੱਜੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਹਾਜ਼ਰੀ ਬਹੁਤ ਘੱਟ ਹੈ ਕਿਉਂਕਿ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।
Advertisement
Advertisement