ਪਰਵਾਸੀ ਕਵਿਤਾ
ਮਾਤਾ ਗੁਜਰੀ ਜੀ
ਸਰਬਜੀਤ ਸਿੰਘ ਜਰਮਨੀ
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਪਿਤਾ ਲਾਲ ਚੰਦ ਦੇ ਘਰੇ,
ਮਾਤਾ ਬਿਸ਼ਨੀ ਦੀ ਕੁੱਖ ਨੂੰ,
ਲੱਗੇ ਭਾਗ ਜਦ ਮੈਂ ਪੁੱਜੜੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਜਦ ਹੋਈ ਮੈਂ ਨੌਂ ਸਾਲਾਂ ਦੀ,
ਲੜ ਲਾਈ ਤੇਗ਼ ਬਹਾਦਰ ਦੇ,
ਨਾਲ ਉਨ੍ਹਾਂ ਦੇ ਪੱਕੀ ਜੁੜ ਗਈ,
ਮੁੜ ਕੇ ਨਾ ਕਦੇ ਮੈਂ ਉੱਜੜੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਕੀਤੀ ਭਗਤੀ ਮੈਂ ਲਾ ਪ੍ਰੀਤਾਂ ਨੀਂ,
ਜਦ ਬਹਿੰਦੇ ਸਨ ਉਹ ਭੋਰੇ ਵਿੱਚ,
ਮੈਂ ਵੀ ਕਰ ਕਰ ਭਗਤੀ,
ਹਰ ਦਿਨ ਹਰ ਸਾਹ ਗੁਜਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਬੀਤੇ ਜਦ ਤੇਤੀ ਸਾਲ ਵਿਆਹੀ ਨੂੰ,
ਭਾਗਾਂ ਨਾਲ ਬਣੀ ਮੈਂ ਮਾਂ ਗੋਬਿੰਦ ਦੀ,
ਲੱਗੇ ਭਾਗ ਮੇਰੀ ਕੁੱਖ ਨੂੰ ਇੱਕ ਵਾਰੀ,
ਜਿਹੜੇ ਖ਼ੁਸ਼ੀਆਂ ਦੇ ਗਏ ਲੱਖ ਹਜ਼ਾਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਪਤੀ ਵਾਰ ਦਿੱਤਾ ਮੈਂ ਸਿੱਖੀ ਲਈ,
ਕੀਤੀ ਪਰਵਾਹ ਨਾ ਇੱਕ ਵਾਰੀ,
ਮੇਰੇ ਦੇਖ ਹੌਸਲੇ ਮੌਤ ਵੀ ਹਾਰੀ,
ਨੀਂ ਮੈਂ ਵੱਸਦੀ ਕਈ ਵਾਰੀ ਉੱਜੜੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਗੁਜਰੀ ਤੋਂ ਮੈਂ ਬਣ ਗਈ ਮਾਂ ਗੁਜਰੀ,
ਲੱਗੇ ਭਾਗ ਮੇਰਿਆਂ ਮਹਿਲਾਂ ਨੂੰ,
ਮੈਂ ਪੀਤਾ ਪਾਣੀ ਵਾਰ ਨੂੰਹ ਪੁੱਤ ਤੋਂ,
ਨੀਂ ਮੈਂ ਆਖ਼ਰ ਬਣ ਗਈ ਦਾਦੀ ਗੁਜਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਖ਼ੁਸ਼ੀਆਂ ਖੇੜੇ ਮਹਿਲਾਂ ਦੇ,
ਰਹਿ ਗਏ ਸੀ ਦਿਨ ਥੋੜ੍ਹੇ,
ਜਦ ਚੜ੍ਹ ਕੇ ਆ ਗਏ ਮੁਗ਼ਲਾਂ ਨੇ,
ਕੀਤੀ ਸੀ ਮੇਰੀ ਜਿੰਦ ਢੇਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਜੇ ਗੰਗੂ ਦਗ਼ਾ ਕਮਾਉਂਦਾ ਨਾ,
ਸੂਬਾ ਸਰਹੰਦ ਠੰਢੇ ਬੁਰਜ ਬਿਠਾਉਂਦਾ ਨਾ,
ਮੌਤ ਦੇ ਮੂੰਹ ’ਚ ਜਾਂਦੇ ਵੇਖ ਆਪਣੇ ਲਾਲਾਂ ਨੂੰ,
ਮੇਰੇ ’ਤੇ ਸੀ ਜੋ ਕਹਿਰ ਗੁਜ਼ਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਦੁੱਧ ਲੈ ਆਏ ਮੋਤੀ ਮਹਿਰਾ ਨੂੰ,
ਦੇ ਅਸੀਸ ਮੇਰਾ ਮਨ ਰੱਜੇ ਨਾ,
ਡਰਦੀ ਸਾਂ ਮੇਰੀ ਖਾਤਰ ਮੋਤੀ ਨੂੰ,
ਕੋਈ ਸੱਟ ਮੁਗ਼ਲਾਂ ਦੀ ਵੱਜੇ ਨਾ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।
ਜਦ ਤੀਜੀ ਸਭਾ ’ਚੋਂ,
ਨਾ ਮੁੜ ਪੋਤਰੇ ਮੇਰੇ ਕੋਲ ਆਏ,
ਤੇਰਾ ਭਾਣਾ ਮੀਠਾ ਲਾਗੇ,
ਸਿਮਰ ਸਿਮਰ ਕੇ ਮੈਂ ਹਾਂ ਗੁਜਰੀ,
ਸੰਗਤੇ ਨੀਂ ਮੇਰਾ ਨਾਂ ਗੁਜਰੀ,
ਨੀਂ ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ।