ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਕਾਵਿ

11:37 AM Jun 26, 2024 IST

ਅਕਲ ਦੇ ਦਾਣੇ

ਲਖਵਿੰਦਰ ਸਿੰਘ ਰਈਆ

Advertisement

ਰੱਬਾ ਰੱਬਾ ਮੀਂਹ ਵਸਾ
ਸਾਡੀ ਝੋਲੀ ਅਕਲ ਦੇ ਦਾਣੇ ਪਾ।

ਨਾ ਲੱਗੇ ਕਿਧਰੇ ਤੀਲ੍ਹੀ
ਨਾ ਹੋਵੇ ਵਾਤਾਵਰਨ ਸੁਆਹ।

Advertisement

ਆਲਮੀ ਤਪਸ਼ ਵਧਾ ਕੇ
ਨਾ ਕੋਈ ਚੁਣੇ ਆਤਮਘਾਤੀ ਰਾਹ।

ਨਾ ਕੋਈ ਡੁੱਬੇ ਵਿੱਚ ਹਨੇਰੇ
ਕੋਈ ਚਾਨਣ ਦਾ ਰਾਹ ਵਿਖਾ।

ਜਲ ਬਿਨਾਂ ਕੱਲ੍ਹ ਨਹੀਂ
ਐਵੇਂ ਨਾ ਦਈਏ ਪਾਣੀ ਮੁਕਾ।

ਇੱਕ ਰੁੱਖ ਅਨੇਕਾਂ ਸੁੱਖ
ਸ਼ੁੱਧ ਹਵਾ ਦੇ ਲੰਗਰ ਦਈਏ ਲਾ।

ਰੁੱਖ ਲਾਉਣ ਤੇ ਬਚਾਉਣ ਦੀ
ਸਾਨੂੰ ਮੱਤ ਜਾਵੇ ਆ।
ਝੱਟ ਲੰਘਾਉਣ ਲਈ
ਜਿਨ੍ਹਾਂ ’ਤੇ ਲੈਣ ਪੰਛੀ ਆਲ੍ਹਣੇ ਪਾ।

ਚੁਫ਼ੇਰਾ ਹਰਿਆ ਭਰਿਆ ਕਰਕੇ
‘ਮਾਨ’ ਲਈਏ ਰੁੱਸੀ ਕੁਦਰਤ ਮਨਾ।

ਵੱਸਦੇ ਰਹਿਣ ਰੈਣ ਬਸੇਰੇ ਸਭਦੇ
‘ਰਈਏ ਹਵੇਲੀਆਣੇ’ ਨੂੰ ਚੜ੍ਹੇ ਏਹੋ ਚਾਅ

ਵੈਰ ਵਿਰੋਧ ਹੋਵਣ ਦੂਰ
ਸਰਬੱਤ ਦੇ ਭਲੇ ਦੀ ਵਗੇ ਵਾ।

ਰੱਬਾ ਰੱਬਾ ਮੀਂਹ ਵਸਾ
ਸਾਡੀ ਝੋਲੀ ਅਕਲ ਦੇ ਦਾਣੇ ਪਾ।
ਸੰਪਰਕ: 61430204832


ਹਰਫ਼ਾਂ ਦਾ ਜਾਦੂਗਰ

ਹਰਪਾਲ ਸਿੰਘ ਨਾਗਰਾ

ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।

ਲੋਕਾਂ ਬਾਰੇ ਲਿਖਦਾ ਸੀ ਉਹ
ਲੋਕਾਂ ਦਾ ਹੀ ਗੀਤ ਹੋ ਗਿਆ।

ਸਾਊ, ਸਹਿਜ-ਹਲੀਮੀ ਵਾਲਾ
ਨਿਮਰ ਸੁਭਾਅ ਸੀ ਤੇਰਾ।
ਗਹਿਰ-ਗੰਭੀਰ ਤੇ ਦੂਰ-ਦ੍ਰਿਸ਼ਟੀ
ਸੰਤਾਂ ਵਰਗਾ ਚਿਹਰਾ।

ਸੁਖ਼ਨਵਰ ਤਾਂ ਜਿਊਂਦੇ ਰਹਿੰਦੇ
ਲਫਜ਼ਾਂ ਸੰਗ ਪੁਨੀਤ ਹੋ ਗਿਆ।

ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।

ਲੋਕਾਂ ਦਾ ਹੈ ਰਾਹ ਦਸੇਰਾ
ਲਿਖਤਾਂ ਨੇ ਰਾਹ ਦੱਸਦੇ ਰਹਿਣਾ।

ਲੋਕਾਂ ਦੇ ਹੈ ਮਨ ਵਿੱਚ ਵੱਸਿਆ
ਲੋਕ ਮਨਾਂ ਵਿੱਚ ਵੱਸਦੇ ਰਹਿਣਾ।

ਤੁਰਦਾਂ ਸੀ ਤਾਂ ਰਾਹ ਸੀ ਬਣਦੇ
ਰਾਹਾਂ ਦਾ ਸੰਗੀਤ ਹੋ ਗਿਆ।

ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਜੁਗਨੂੰ ਦੀਵੇ ਸੂਰਜ ਬਣ ਕੇ
ਜੱਗ ਨੂੰ ਤੂੰ ਰੁਸ਼ਨਾਇਆ।

ਧਰਤ ਸੁਹਾਵੀ ਕਰਨ ਲਈ
ਤੂੰ ਕਲਮਾਂ ਲੱਭ ਲਿਆਇਆ।

ਪਾਤਰ ਦਾ ਹੈ ਰੁਤਬਾ ਉੱਚਾ
ਪਾਤਰ ਸਭ ਦਾ ਮੀਤ ਹੋ ਗਿਆ।

ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਸੰਪਰਕ: 98787-25122

Advertisement
Advertisement