For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਸ਼ਾਇਰ ਡਾ. ਲਖਵਿੰਦਰ ਨਾਲ ਸਾਹਿਤਕ ਸੰਵਾਦ ਰਚਾਇਆ

10:51 AM Dec 02, 2023 IST
ਪਰਵਾਸੀ ਸ਼ਾਇਰ ਡਾ  ਲਖਵਿੰਦਰ ਨਾਲ ਸਾਹਿਤਕ ਸੰਵਾਦ ਰਚਾਇਆ
ਸਮਾਗਮ ਵਿੱਚ ਹਾਜ਼ਰ ਡਾ. ਲਖਵਿੰਦਰ ਗਿੱਲ ਤੇ ਹੋਰ ਸਾਹਿਤਕਾਰ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਦਸੰਬਰ
ਜਨਵਾਦੀ ਲੇਖਕ ਸੰਘ ਵੱਲੋਂ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਵਿੱਚ ਸ਼ਾਇਰ ਅਤੇ ਪਰਵਾਸੀ ਸਾਹਿਤਕਾਰ ਡਾ. ਲਖਵਿੰਦਰ ਸਿੰਘ ਗਿੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਤੋਂ ਸਾਡਾ ਮਨੋਰਥ ਜਿੱਥੇ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣਾ ਹੈ, ਉੱਥੇ ਘਰ ਪਰਿਵਾਰ ਅੰਦਰ ਟੁੱਟ ਰਹੇ ਆਪਸੀ ਸੰਵਾਦ ਨੂੰ ਬਹਾਲ ਕਰਾਉਣਾ ਵੀ ਹੈ। ਡਾ. ਲਖਵਿੰਦਰ ਗਿੱਲ ਨੇ ਆਪਣੇ ਮਰਹੂਮ ਸ਼ਾਇਰ ਮਿੱਤਰ ਦੇਵ ਦਰਦ ਸਾਹਿਬ ਨੂੰ ਚੇਤੇ ਕਰਦਿਆਂ ਕਿਹਾ ਕਿ ਜਿਹੜਾ ਪਰਵਾਸ ਬੰਦੇ ਨੂੰ ਰੋਜ਼ੀ ਰੋਟੀ ਬਖ਼ਸ਼ਦਾ ਹੈ, ਉਨ੍ਹਾਂ ਮੁਲਕਾਂ ਵਿੱਚ ਵੱਸਣਾ ਜੀਵਨ ਦੀ ਇਕ ਲੋੜ ਬਣ ਗਈ ਹੈ। ਰਵੀਜੀਤ ਹੁਰਾਂ ਨੇ ਕਿਹਾ ਕਿ ਡਾ. ਗਿੱਲ ਦੇ ਲਿਖਣ ਵਿਚ ਸਹਿਜਤਾ ਅਤੇ ਬੋਲਣ ਵਿਚ ਠਰ੍ਹੰਮਾ ਹੈ। ਡਾ. ਕਸ਼ਮੀਰ ਸਿੰਘ ਅਤੇ ਅੰਕਿਤਾ ਸਹਿਦੇਵ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਲੇਖਕ ਨੂੰ ਮਾਣ ਇੱਜ਼ਤ ਬਖ਼ਸ਼ਦੇ ਹਨ, ਉੱਥੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸਰੋਤ ਵੀ ਬਣਦੇ ਹਨ।

Advertisement

Advertisement
Advertisement
Author Image

sukhwinder singh

View all posts

Advertisement