ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਭਾਰਤੀਆਂ ਨੇ 2022 ਵਿੱਚ 111 ਅਰਬ ਡਾਲਰ ਤੋਂ ਵੱਧ ਰਕਮ ਮੁਲਕ ਭੇਜੀ

06:57 AM May 09, 2024 IST

ਸੰਯੁਕਤ ਰਾਸ਼ਟਰ, 8 ਮਈ
ਸੰਯੁਕਤ ਰਾਸ਼ਟਰ ਮਾਈਗਰੇਸ਼ਨ ਏਜੰਸੀ ਨੇ ਕਿਹਾ ਹੈ ਕਿ ਭਾਰਤ ’ਚ ਸਾਲ 2022 ਦੌਰਾਨ 111 ਅਰਬ ਡਾਲਰ ਦੀ ਰਕਮ ਭੇਜੀ ਗਈ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਭਾਰਤ 100 ਅਰਬ ਡਾਲਰ ਦੇ ਅੰਕੜੇ ਤੱਕ ਪੁੱਜਣ ਅਤੇ ਇਸ ਨੂੰ ਪਾਰ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗਰੇਸ਼ਨ ਨੇ ਜਾਰੀ ਆਪਣੀ ਆਲਮੀ ਮਾਈਗਰੇਸ਼ਨ ਰਿਪੋਰਟ ’ਚ ਕਿਹਾ ਕਿ 2022 ’ਚ ਬਾਹਰੋਂ ਆਈ ਰਕਮ ਹਾਸਲ ਕਰਨ ਵਾਲੇ ਸਿਖਰਲੇ ਪੰਜ ਮੁਲਕਾਂ ’ਚ ਭਾਰਤ, ਮੈਕਸਿਕੋ, ਚੀਨ, ਫਿਲਪੀਨਜ਼ ਅਤੇ ਫਰਾਂਸ ਸ਼ਾਮਲ ਹਨ। ਪਰਵਾਸੀਆਂ ਵੱਲੋਂ ਆਪਣੇ ਮੂਲ ਮੁਲਕ ’ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੀ ਗਈ ਰਕਮ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ਮੈਕਸਿਕੋ ਦੂਜਾ ਸਭ ਤੋਂ ਵਧ ਰਕਮ ਹਾਸਲ ਕਰਨ ਵਾਲਾ ਮੁਲਕ ਰਿਹਾ। ਇਹ ਸਥਾਨ ਉਸ ਨੇ 2021 ਵਿੱਚ ਚੀਨ ਨੂੰ ਪਿੱਛੇ ਛੱਡ ਦੇ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਤੱਕ ਭਾਰਤ ਤੋਂ ਬਾਅਦ ਚੀਨ ਦੂਜੇ ਨੰਬਰ ’ਤੇ ਸੀ। ਰਿਪੋਰਟ ਦੇ ਅੰਕੜਿਆਂ ਮੁਤਾਬਕ ਭਾਰਤ 2010 (53.48 ਅਰਬ ਡਾਲਰ), 2015 (68.91 ਅਰਬ ਡਾਲਰ) ਤੇ 2020 (83.15 ਅਰਬ ਡਾਲਰ) ’ਚ ਵੀ ਸਿਖਰ ’ਤੇ ਰਿਹਾ ਸੀ। ਦੱਖਣੀ ਏਸ਼ੀਆ ਵਿੱਚ ਤਿੰਨ ਮੁਲਕ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੁਨੀਆ ਵਿੱਚ ਕੌਮਾਂਤਰੀ ਤੌਰ ’ਤੇ ਬਾਹਰੋਂ ਮਿਲਣ ਵਾਲੀ ਰਕਮ ਵਾਲੇ 10 ਸਿਖਰਲੇ ਮੁਲਕਾਂ ’ਚ ਸ਼ਾਮਲ ਰਹੇ। -ਪੀਟੀਆਈ

Advertisement

Advertisement
Advertisement