ਅਮਰੀਕਾ ’ਚ ਪਰਵਾਸੀ ਭਾਰਤੀਆਂ ਨੇ ਪੰਨੂ ਤੇ ਐੱਸਐੱਫਜੇ ਨੂੰ ‘ਨੋ ਫਲਾਈ’ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਕੀਤੀ
12:55 PM Nov 21, 2023 IST
Advertisement
ਵਾਸ਼ਿੰਗਟਨ, 21 ਨਵੰਬਰ
ਅਮਰੀਕਾ ਵਿਚ ਭਾਰਤੀ ਮੂਲ ਦੇ ਪਰਵਾਸੀਆਂ ਦੇ ਪੈਨਲ ਨੇ ਏਅਰ ਇੰਡੀਆ ਦੇ ਜਹਾਜ਼ ਰਾਹੀਂ ਉਡਾਣ ਭਰਨ ਵਾਲੇ ਲੋਕਾਂ ਨੂੰ ਧਮਕੀ ਭਰੇ ਵੀਡੀਓ ਸੰਦੇਸ਼ ਜਾਰੀ ਕਰਨ ਵਾਲੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਨੂੰ ‘ਨੋ-ਫਲਾਈ’ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਭਾਰਤੀ-ਅਮਰੀਕੀਆਂ ਅਤੇ ਭਾਰਤੀ-ਕੈਨੇਡੀਅਨਾਂ ਦੀ ਸੰਸਥਾ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਵੱਲੋਂ ਕਰਵਾਈ ਪੈਨਲ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਐੱਸਐੱਫਜੇ ਦੇ ਵੱਖਵਾਦੀ ਸਿੱਖ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।
Advertisement
Advertisement
Advertisement