For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਭਾਰਤੀ ਦੇਸ਼ ਦੇ ਸਭ ਤੋਂ ਮਜ਼ਬੂਤ ਬਰਾਂਡ ਅੰਬੈਸਡਰ: ਮੋਦੀ

10:51 PM Sep 22, 2024 IST
ਪਰਵਾਸੀ ਭਾਰਤੀ ਦੇਸ਼ ਦੇ ਸਭ ਤੋਂ ਮਜ਼ਬੂਤ ਬਰਾਂਡ ਅੰਬੈਸਡਰ  ਮੋਦੀ
ਨਿਊਯਾਰਕ ਵਿੱਚ ਪਰਵਾਸੀ ਭਾਰਤੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ
Advertisement


ਨਿਊਯਾਰਕ, 22 ਸਤੰਬਰ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਰਵਾਸੀ ਭਾਰਤੀ ਹਮੇਸ਼ਾ ਦੇਸ਼ ਦੇ ਸਭ ਤੋਂ ਮਜ਼ਬੂਤ ਬਰਾਂਡ ਅੰਬੈਸਡਰ ਰਹੇ ਹਨ। ਉਹ ਨਿਊਯਾਰਕ ਦੇ ਨਾਸਾਊ ਕੌਲਿਸੀਅਮ ਵਿੱਚ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਪਰਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਵਿਭਿੰਨਤਾ ਨੂੰ ਸਮਝਦੇ ਹਾਂ, ਇਹ ਸਾਡੇ ਖੂਨ ਅਤੇ ਸਭਿਆਚਾਰ ਵਿੱਚ ਹੈ।’’ ਉਨ੍ਹਾਂ ਕਿਹਾ, ‘‘ਤੁਸੀਂ ਭਾਰਤ ਨੂੰ ਅਮਰੀਕਾ ਨਾਲ ਅਤੇ ਅਮਰੀਕਾ ਨੂੰ ਭਾਰਤ ਨਾਲ ਜੋੜਿਆ ਹੈ। ਤੁਹਾਡਾ ਹੁਨਰ, ਪ੍ਰਤਿਭਾ ਅਤੇ ਵਚਨਬੱਧਤਾ ਬੇਮਿਸਾਲ ਹਨ। ਮੈਂ ਤੁਹਾਨੂੰ ਸਲਾਮ ਕਰਦਾ ਹਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਨੂੰ ਆਪਣੇ ਘਰ ਬੁਲਾਉਣਾ 140 ਕਰੋੜ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।’’ ਲਾਂਗ ਆਇਲੈਂਡ ਸਥਿਤ ਕੌਲਿਸੀਅਮ ਵਿੱਚ ਉਨ੍ਹਾਂ ਦੀ ਆਮਦ ਤੋਂ ਪਹਿਲਾਂ ਕਈ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਲਵਾਯੂ ਬਦਲਾਅ ਦੇ ਸਬੰਧ ਉਨ੍ਹਾਂ ਕਿਹਾ ਕਿ ਦੁਨੀਆ ਦੀ ਤਬਾਹੀ ਦਾ ਕਾਰਨ ਬਣਨ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਨਿਊਯਾਰਕ ਪਹੁੰਚਣ ਮਗਰੋਂ ‘ਐਕਸ’ ’ਤੇ ਲਿਖਿਆ ਸੀ, ‘‘ਡੈਲਵੇਅਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਮਗਰੋਂ ਨਿਊਯਾਰਕ ਵਿੱਚ ਉਤਰਿਆ। ਸ਼ਹਿਰ ਦੇ ਕਮਿਊਨਿਟੀ ਪ੍ਰੋਗਰਾਮ ਵਿੱਚ ਪਰਵਾਸੀ ਭਾਰਤੀਆਂ ਵਿੱਚ ਜਾਣ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ।’’  -ਪੀਟੀਆਈ

Advertisement

Advertisement
Author Image

Advertisement