For the best experience, open
https://m.punjabitribuneonline.com
on your mobile browser.
Advertisement

ਆਈਐਮਐਫ ਨੇ ਭਾਰਤੀ ਵਿਕਾਸ ਦਰ ਦਾ ਅਨੁਮਾਨ ਵਧਾਇਆ

07:46 AM Oct 11, 2023 IST
ਆਈਐਮਐਫ ਨੇ ਭਾਰਤੀ ਵਿਕਾਸ ਦਰ ਦਾ ਅਨੁਮਾਨ ਵਧਾਇਆ
Advertisement

ਨਵੀਂ ਦਿੱਲੀ: ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਭਾਰਤ ਦੀ 2023-24 ਲਈ ਜੀਡੀਪੀ ਦੀ ਵਿਕਾਸ ਦਰ ਦਾ ਅਨੁਮਾਨ ਮਾਮੂਲੀ ਰੂਪ ’ਚ 0.2 ਪ੍ਰਤੀਸ਼ਤ ਵਧਾ ਕੇ 6.3 ਪ੍ਰਤੀਸ਼ਤ ਕਰ ਦਿੱਤਾ ਹੈ। ਹਾਲਾਂਕਿ ਆਲਮੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 3 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਆਈਐਮਐਫ ਨੇ ਜੁਲਾਈ ਵਿਚ ਕਿਹਾ ਸੀ ਕਿ 2023-24 ਲਈ ਭਾਰਤ ਦੀ ਵਿਕਾਸ ਦਰ 6.1 ਪ੍ਰਤੀਸ਼ਤ ਰਹਿ ਸਕਦੀ ਹੈ। ਇਹ ਅੰਕੜਾ ਇਸ ਵਕਫ਼ੇ ਵਿਚ ਭਾਰਤੀ ਰਿਜ਼ਰਵ ਬੈਂਕ ਦੇ 6.5 ਪ੍ਰਤੀਸ਼ਤ ਦੇ ਅਨੁਮਾਨ ਤੋਂ ਘੱਟ ਸੀ। ਆਈਐਮਐਫ ਨੇ ਅੱਜ ‘ਵਰਲਡ ਇਕਨਾਮਿਕ ਆਊਟਲੁਕ’ ਵਿਚ ਚੀਨ ਦੇ ਵਾਧਾ ਦਰ ਦੇ ਅਨੁਮਾਨ ਨੂੰ 2023 ਲਈ 0.2 ਪ੍ਰਤੀਸ਼ਤ ਤੇ 2024 ਲਈ 0.3 ਪ੍ਰਤੀਸ਼ਤ ਘਟਾ ਕੇ ਪੰਜ ਪ੍ਰਤੀਸ਼ਤ ਤੇ 4.2 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਤਰ੍ਹਾਂ ਵਰਤਮਾਨ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਚੀਨ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×