ਮੌਸਮ ਦੇ ਅਨੁਮਾਨ ਨੂੰ ਬਿਹਤਰ ਬਣਾਉਣ ਲਈ ਏਆਈ ਦਾ ਇਸਤੇਮਾਲ ਕਰ ਰਿਹੈ ਆਈਐੱਮਡੀ: ਮ੍ਰਿਤਯੁੰਜੈ ਮਹਾਪਾਤਰਾ
02:32 PM Apr 07, 2024 IST
ਨਵੀਂ ਦਿੱਲੀ, 7 ਅਪਰੈਲ
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਮ੍ਰਿਤਯੁੰਜੈ ਮਹਾਪਾਤਰਾ ਨੇ ਕਿਹਾ ਕਿ ਭਾਰਤ ਦੇ ਮੌਸਮ ਵਿਗਿਆਨੀਆਂ ਨੇ ਮੌਸਮ ਦੇ ਅਨੁਮਾਨ ਨੂੰ ਹੋਰ ਵਧੇਰੇ ਸਟੀਕ ਬਣਾਉਣ ਲਈ ਮਸਨੂਈ ਬੌਧਿਕਤਾ (ਏਆਈ) ਅਤੇ ‘ਮਸ਼ੀਨ ਲਰਨਿੰਗ’ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਇੱਥੇ ਪੀਟੀਆਈ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਮਹਾਪਾਤਰਾ ਨੇ ਕਿਹਾ ਕਿ ਮੌਸਮ ਵਿਭਾਗ ਪੰਚਾਇਤ ਪੱਧਰ ਜਾਂ 10 ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਵਿੱਚ ਮੌਸਦ ਦਾ ਅਨੁਮਾਨ ਲਾਉਣ ਲਈ ਨਿਗਰਾਨੀ ਪ੍ਰਣਾਲੀ ਵਧਾ ਰਿਹਾ ਹੈ। ਆਈਐੱਮਡੀ ਨੇ 39 ਡਾਪਲਰ ਮੌਸਮ ਰਡਾਰ ਦਾ ਇਕ ਨੈੱਟਵਰਕ ਤਾਇਨਾਤ ਕੀਤਾ ਹੈ ਜੋ ਕਿ ਦੇਸ਼ ਦੇ 85 ਫੀਸਦ ਜ਼ਮੀਨੀ ਹਿੱਸੇ ਨੂੰ ਕਵਰ ਕਰਦਾ ਹੈ ਅਤੇ ਪ੍ਰਮੁੱਖ ਸ਼ਹਿਰਾਂ ਲਈ ਪ੍ਰਤੀ ਘੰਟੇ ਦਾ ਅਨੁਮਾਨ ਦੱਸਦਾ ਹੈ। -ਪੀਟੀਆਈ
Advertisement
Advertisement