For the best experience, open
https://m.punjabitribuneonline.com
on your mobile browser.
Advertisement

ਕੇਰਲ ਵਿੱਚ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ

02:55 PM Jul 30, 2024 IST
ਕੇਰਲ ਵਿੱਚ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ
ਪੀਟੀਆਈ ਫੋਟੋ
Advertisement

ਪੰਜਾਬੀ ਟ੍ਰਿਬਿਊਨ, ਵੈੱਬ ਡੈੱਸਕ

Advertisement

ਚੰਡੀਗੜ੍ਹ, 30 ਜੁਲਾਈ

Advertisement

ਕੇਰਲ ਵਿੱਚ ਪਏ ਭਾਰੀ ਮੀਂਹ ਦੌਰਾਨ ਵਾਇਨਾਡ ਦੇ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਮੌਤਾਂ ਦਾ ਅੰਕੜਾ ਅਰਧ ਸੈਂਕੜੇ ਤੋਂ ਪਾਰ ਹੋ ਗਿਆ ਹੈ। ਇਸ ਦੌਰਾਨ ਸਵੇਰ ਤੋਂ ਹੀ ਐਨਡੀਆਰਐੱਫ਼ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਵੱਲੋਂ ਵੱਡੇ ਪੱਧਰ ’ਤੇ ਰਾਹਤ ਕਾਰਜ ਜਾਰੀ ਹਨ, ਉਧਰ ਸੂਬਾ ਸਰਕਾਰ ਨੇ ਰਾਹਤ ਕਾਰਜਾਂ ਲਈ ਫੌਜ ਦੀ ਮਦਦ ਮੰਗੀ ਹੈ ।

ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਥਾਂ ਤੋਂ ਸੁਰੱਖਿਅਤ ਥਾਂ ’ਤੇ ਲੈ ਕੇ ਜਾਂਦੇ ਹੋਏ ਰਾਹਤ ਕਰਮੀ। ਫੋਟੋ ਰਾਈਟਰਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਪ੍ਰਭਾਵਿਤ ਖੇਤਰ ਵਿਚ ਵੱਖ ਵੱਖ ਟੀਮਾਂ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਫੋਟੋ ਪੀਟੀਆਈ

ਰਾਹਤ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਨਡੀਆਰਐੱਫ਼ ਦੀਆਂ 4 ਟੀਮਾਂ ਨੂੰ ਕੰਮ ’ਤੇ ਲਾਇਆ ਗਿਆ ਹੈ

ਫੋਟੋ ਪੀਟੀਆਈ

ਉਧਰ ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਹੈ ਕਿ ਕੇਂਦਰ ਸਰਕਾਰ ਕੇਰਲ ਨੂੰ ਹਰ ਸੰਭਵ ਮਦਦ ਕਰੇ।

ਫੋਟੋ ਪੀਟੀਆਈ

Advertisement
Author Image

Puneet Sharma

View all posts

Advertisement