ਮੈਂ ਬਿਲਕੁਲ ਠੀਕ-ਠਾਕ ਹਾਂ: ਦਲਾਈਲਾਮਾ
02:14 PM Jul 06, 2024 IST
ਨਵੀਂ ਦਿੱਲੀ, 6 ਜੁਲਾਈ
ਧਾਰਮਿਕ ਆਗੂ ਦਲਾਈਲਾਮਾ ਨੇ ਅੱਜ ਸਪਸ਼ਟ ਕੀਤਾ ਕਿ ਉਹ ਸਿਹਤ ਪੱਖੋਂ ਬਿਲਕੁਲ ਠੀਕ ਠਾਕ ਹਨ ਤੇ ਕਿਸੇ ਵੀ ਬਿਮਾਰੀ ਨਾਲ ਨਹੀਂ ਜੂਝ ਰਹੇ। ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਦਲਾਈਲਾਮਾ ਦੀ ਸਿਹਤ ਠੀਕ ਨਹੀਂ ਹੈ। ਦੱਸਣਾ ਬਣਦਾ ਹੈ ਕਿ ਦਲਾਈਲਾਮਾ ਨੇ ਆਪਣੇ ਗੋਡਿਆਂ ਦੀ ਸਰਜਰੀ ਕਰਵਾਈ ਹੈ। ਉਨ੍ਹਾਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ,‘ਮੈਂ ਆਪਣੇ ਗੋਡਿਆਂ ਦੀ ਸਰਜਰੀ ਕਰਵਾਈ ਸੀ ਜਿਸ ਕਾਰਨ ਕੁਝ ਪ੍ਰੇਸ਼ਾਨੀ ਹੋਈ ਸੀ ਪਰ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ। ਮੇਰੀ ਸਿਹਤ ਨਾਸਾਜ਼ ਹੋਣ ਬਾਰੇ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਪਰ ਤੁਸੀਂ ਅਜਿਹੀਆਂ ਅਫਵਾਹਾਂ ’ਤੇ ਯਕੀਨ ਨਾ ਕਰਨਾ।’ ਉਨ੍ਹਾਂ ਅੱਜ ਆਪਣੇ 89ਵੇਂ ਜਨਮ ਦਿਨ ਮੌਕੇ ਤਿੱਬਤ ਵਿਚ ਵਸੇ ਤੇ ਬਾਹਰ ਵਸੇ ਲੋਕਾਂ ਨਾਲ ਮੋਹ ਪ੍ਰਗਟਾਉਂਦਿਆਂ ਕਿਹਾ ਕਿ ਉਹ ਜਲਦੀ ਹੀ ਆਪਣੇ ਜਾਨਸ਼ੀਨ ਬਾਰੇ ਸਪਸ਼ਟ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬਾਰੇ ਪੈਦਾ ਹੋ ਸਵਾਲਾਂ (ਕਦੋਂ ਤੇ ਕਿਵੇਂ ਪੁਨਰਜਨਮ ਲੈਣ ਬਾਰੇ) ਬਾਰੇ 90ਵੇਂ ਜਨਮ ਦਿਨ ’ਤੇ ਸਪਸ਼ਟ ਕਰਨਗੇ।
Advertisement
Advertisement