ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੇਚਸ਼ ਫੈਲਣ ਦਾ ਮੁੱਖ ਕਾਰਨ ਪਾਣੀ ਦੇ ਗੈਰ-ਕਾਨੂੰਨੀ ਕੁਨੈਕਸ਼ਨ: ਕੋਹਲੀ

07:08 AM Jul 30, 2024 IST
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 29 ਜੁਲਾਈ
ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨਾਲ ਪੇਚਸ਼ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ। ਵਿਧਾਇਕ ਕੋਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਨਗਰ ਨਿਗਮ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਅਤੇ ਢੁੱਕਵੀਂ ਕਾਰਵਾਈ ਕਰਕੇ ਰੋਗ ਨੂੰ ਹੋਰ ਫੈਲਣ ਤੋਂ ਰੋਕਿਆ ਹੈ।
ਉਨ੍ਹਾਂ ਦੱਸਿਆ ਕਿ ਪੇਚਸ਼ ਫੈਲਣ ਦੇ ਮੁੱਖ ਕਾਰਨ ਲੋਕਾਂ ਵੱਲੋਂ ਅਣਅਧਿਕਾਰਤ ਪਾਣੀ ਦੇ ਕੁਨੈਕਸ਼ਨ ਅਤੇ ਟੁੱਲੂ ਪੰਪਾਂ ਦੀ ਵਰਤੋਂ ਹੈ ਕਿਉਂਕਿ ਟੁੱਲੂ ਰਾਹੀਂ ਲੋਅ ਪ੍ਰੈੱਸ਼ਰ ਬਣ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਟੈਂਕੀਆਂ ਵਿੱਚ ਚਲਾ ਜਾਂਦਾ ਹੈ ਅਤੇ ਅਜਿਹਾ ਗੰਧਲਾ ਪਾਣੀ ਪੀਣ ਨਾਲ ਪੇਚਸ਼ ਦੀ ਬਿਮਾਰੀ ਫੈਲਦੀ ਹੈ। ਕੋਹਲੀ ਨੇ ਦੱਸਿਆ ਕਿ ਨਗਰ ਨਿਗਮ ਨੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਦੇ 195 ਸੈਂਪਲ ਭਰੇ, ਜਿਸ ਵਿੱਚੋਂ 105 ਦੀ ਰਿਪੋਰਟ ਆ ਗਈ ਹੈ ਅਤੇ 90 ਸੈਂਪਲਾਂ ਦੀ ਰਿਪੋਰਟ ਬਾਕੀ ਹੈ।
ਇਨ੍ਹਾਂ ਵਿੱਚੋਂ 80 ਸੈਂਪਲ ਪਾਸ ਹੋਏ ਤੇ 25 ਫੇਲ੍ਹ ਹੋਏ, ਜਿੱਥੇ ਸੈਂਪਲ ਫੇਲ੍ਹ ਹੋਏ ਉਥੇ ਨਗਰ ਨਿਗਮ ਨੇ ਪਾਣੀ ਦੇ ਬਦਲਵੇਂ ਸਰੋਤ ਮੁਹੱਈਆ ਕਰਵਾਏ ਤੇ ਤੁਰੰਤ ਕਾਰਵਾਈ ਕਰਦੇ ਹੋਏ ਪਾਣੀ ਦੀਆਂ ਪਾਈਪਾਂ ਦੀ ਮੁਰੰਮਤ ਕਰਵਾ ਦਿੱਤੀ ਹੈ।
ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ  ਕੋਹਲੀ ਨੇ ਕਮਿਸ਼ਨਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਹਿਰ ਵਿੱਚ ਨਗਰ ਨਿਗਮ ਦੇ 178 ਟਿਊਬਵੈੱਲ ਚੱਲਦੇ ਹਨ, ਜਿਨ੍ਹਾਂ ਦੀ ਚੈਕਿੰਗ ਦੌਰਾਨ 26 ਵਿੱਚ ਕਲੋਰੀਨੇਸ਼ਨ ਘੱਟ ਹੋ ਰਹੀ ਹੋਣ ਕਰਕੇ ਡੋਜ਼ਰ ਪੂਰੇ ਕਰਵਾਏ ਤੇ ਨਿਰਧਾਰਤ ਮਾਪਦੰਡਾਂ ਵਾਲਾ ਕਲੋਰੀਨ ਯੁਕਤ ਪਾਣੀ ਅਖੀਰਲੀ ਟੂਟੀ ਤੱਕ ਪਹੁੰਚਾਉਣ ਲਈ ਵੀ ਨਵੇਂ ਉਪਰਾਲਿਆਂ ਤਹਿਤ ਹੋਰ ਡੋਜ਼ਰ ਲਗਾਏ ਜਾ ਰਹੇ ਹਨ।
ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਲਾਈਨਾਂ ਦੀ ਸਫ਼ਾਈ ਇੱਕ ਵੱਡਾ ਚੁਣੌਤੀ ਵਾਲਾ ਕਾਰਜ ਹੈ, ਜਿਸ ਵਿੱਚ ਡੇਅਰੀਆਂ ਕਾਫੀ ਅੜਿੱਕਾ ਬਣਦੀਆਂ ਹਨ। ਇਸ ਕਰਕੇ 71 ਚਲਾਨ ਡੇਅਰੀਆਂ ਦੇ ਕੱਟੇ ਗਏ ਹਨ। ਪਾਣੀ ਦੇ ਅਣਅਧਿਕਾਰਤ 34 ਕੁਨੈਕਸ਼ਨ ਕੱਟੇ ਗਏ ਅਤੇ ਡਾਇਰੀਆ ਫੈਲਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਟੁੱਲੂ ਪੰਪ ਵੀ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਓਆਰਐੱਸ ਦੇ ਪੈਕੇਟ ਵੀ ਵੰਡੇ ਜਾ ਰਹੇ ਹਨ।

Advertisement

Advertisement