ਨਾਜਾਇਜ਼ ਤੌਰ ’ਤੇ ਕੱਛੂ ਵੇਚਣ ਵਾਲੇ ਨੂੰ ਜੇਲ੍ਹ ਭੇਜਿਆ
07:51 AM Aug 23, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਅਗਸਤ
ਨਾਜਾਇਜ਼ ਤੌਰ ’ਤੇ ਘਰ ਵਿਚ ਕੱਛੂਕੁੰਮੇ ਰੱਖਣ ਦੇ ਮਾਮਲੇ ਵਿੱਚ ਮੁਲਜ਼ਮ ਨਦੀ ਮੁਹੱਲਾ ਵਾਸੀ ਮੁਹੰਮਦ ਅੰਸਾਰੀ ਨੂੰ ਅਦਾਲਤ ਵਿਚ ਪੇਸ਼ ਕਰਨ ’ਤੇ ਜੇਲ੍ਹ ਭੇਜ ਦਿੱਤਾ ਗਿਆ। ਉਸ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ 26 ਕੱਛੂ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਚੇਨੱਈ ਤੋਂ ਕੱਛੂ ਲਿਆ ਕੇ ਘਰ ਵਿਚ ਰੱਖ ਕੇ ਵੇਚਦਾ ਸੀ। ਇਹ ਕਾਰਵਾਈ ਸਬੰਧਤ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਵਿਭਾਗੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਪਾਬੰਦੀਸ਼ੁਦਾ ਕੱਛੂ ਆਪਣੇ ਕੋਲ ਰੱਖਦਾ ਹੈ ਅਤੇ ਇਨ੍ਹਾਂ ਦੀ ਖਰੀਦੋ-ਫਰੋਖਤ ਕਰਦਾ ਹੈ।
Advertisement
Advertisement
Advertisement