ਬੀੜ ਬਿਲਿੰਗ ਵਿੱਚ ਗੈਰਕਾਨੂੰਨੀ ਪੈਰਾਗਲਾਈਡਿੰਗ ਸਕੂਲ ਬੰਦ ਹੋਣਗੇ
07:33 AM Apr 13, 2024 IST
ਪਾਲਮਪੁਰ (ਰਵਿੰਦਰ ਸੂਦ): ਹਿਮਾਚਲ ਸੈਰ-ਸਪਾਟਾ ਵਿਭਾਗ ਨੇ ਅੱਜ ਬੀੜ ਬਿਲਿੰਗ ਵਿੱਚ ਚੱਲ ਰਹੇ ਸਾਰੇ ਗੈਰਕਾਨੂੰਨੀ (ਬਿਨਾ ਰਜਿਸਟਰੇਸ਼ਨ ਤੋਂ) ਪੈਰਾਗਲਾਈਡਿੰਗ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਜ਼ਿਲ੍ਹਾ ਸੈਰ-ਸਪਾਟਾ ਵਿਕਾਸ ਅਧਿਕਾਰੀ ਵਿਨੈ ਧੀਮਾਨ ਵੱਲੋਂ ਸਥਾਨਕ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ। ਇਸ ਮੀਟਿੰਗ ਵਿੱਚ ਬੈਜਨਾਥ ਦੇ ਐੱਸਡੀਐੱਮ ਵੀ ਮੌਜੂਦ ਸਨ। ਉਹ ਵਿਸ਼ੇਸ਼ ਖੇਤਰ ਵਿਕਾਸ (ਐੱਸਏਡੀ) ਦੇ ਚੇਅਰਮੈਨ ਵੀ ਹਨ। ਮੀਟਿੰਗ ਵਿੱਚ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਹੋਰ ਹਿੱਤਧਾਰਕ ਵੀ ਸ਼ਾਮਲ ਹੋਏ। ‘ਦਿ ਟ੍ਰਿਬਿਊਨ’ ਵੱਲੋਂ ਦੋ ਦਿਨ ਪਹਿਲਾਂ ਨੋਇਡਾ ਦੀ ਵਸਨੀਕ ਮਹਿਲਾ ਪੈਰਾਗਲਾਈਡਿੰਗ ਪਾਇਲਟ ਰਿਤੂ ਚੋਪੜਾ ਦੀ ਮੌਤ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ।
Advertisement
Advertisement