ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਰਮਲ ਪਲਾਂਟ ’ਚ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ

10:25 AM Jul 27, 2023 IST

ਜਗਮੋਹਨ ਸਿੰਘ
ਰੂਪਨਗਰ, 26 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਚਾਰਦੀਵਾਰੀ ਦੇ ਅੰਦਰ ਬਾਹਰਲੇ ਸੂਬਿਆਂ ਦੇ ਲੋਕਾਂ ਨੇ ਝੁੱਗੀਆਂ ਬਣਾ ਕੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਇਨ੍ਹਾਂ ਨੂੰ ਥਰਮਲ ਪਲਾਂਟ ਤੋਂ ਬਾਹਰ ਕੱਢਣਾ ਥਰਮਲ ਪ੍ਰਸ਼ਾਸਨ ਲਈ ਟੇਢੀ ਖੀਰ ਬਣਿਆ ਨਜ਼ਰ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਨਾਜਾਇਜ਼ ਕਾਬਜ਼ਕਾਰਾਂ ’ਚੋਂ ਜ਼ਿਆਦਾਤਰ ਵਿਅਕਤੀ ਹਿਮਾਚਲ ਪ੍ਰਦੇਸ਼ ਜਾਂ ਅੰਬੂਜਾ ਸੀਮਿੰਟ ਫੈਕਟਰੀ ਵਿੱਚ ਕੰਮ ਕਰਦੇ ਹਨ, ਪਰ ਉਨ੍ਹਾਂ ਨੇ ਆਪਣੀਆਂ ਝੁੱਗੀਆਂ ਥਰਮਲ ਪਲਾਂਟ ਦੇ ਅੰਦਰ ਬਣਾਈਆਂ ਹੋਈਆਂ ਹਨ। ਥਰਮਲ ਪਲਾਂਟ ਦੇ ਮੇਨ ਗੇਟ ’ਤੇ ਚੈਕਿੰਗ ਤੋਂ ਬਚਣ ਲਈ ਇਨ੍ਹਾਂ ਨੇ ਪਲਾਂਟ ਦੀ ਸੁਰੱਖਿਆ ਦੀਵਾਰ ’ਤੇ ਲਾਈ ਜਾਲੀ ਨੂੰ ਕਈ ਥਾਵਾਂ ਤੋਂ ਤੋੜ ਕੇ ਚੋਰ ਰਸਤੇ ਬਣਾ ਲਏ ਹਨ, ਜਨਿ੍ਹਾਂ ਦੀ ਵਰਤੋਂ ਇਹ ਆਪਣੀਆਂ ਝੁੱਗੀਆਂ ਵਿੱਚ ਆਉਣ- ਜਾਣ ਲਈ ਕਰਦੇ ਹਨ।
ਉਧਰ ਥਰਮਲ ਪਲਾਂਟ ਅੰਦਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋਣ ਲੱਗ ਪਿਆ ਹੈ। ਚੋਰਾਂ ਨੇ ਹੈਂਡਲਿੰਗ ਪਲਾਂਟ ਦੀ ਚੱਲ ਰਹੀ ਮਸ਼ੀਨਰੀ ਤੋਂ ਵੀ ਸਾਮਾਨ ਚੁਰਾ ਕੇ ਕਬਾੜ ਦੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦੋ ਦਨਿਾਂ ਵਿੱਚ ਇਹ ਚੋਰ 4 ਰੇਲਵੇ ਇੰਜਣਾਂ ਦੀਆਂ ਪਾਵਰ ਕੇਬਲਾਂ ਚੋਰੀ ਕਰ ਕੇ ਰੇਲਵੇ ਵਿਭਾਗ ਨੂੰ ਲਗਪਗ 6 ਲੱਖ ਰੁਪਏ ਦਾ ਨੁਕਸਾਨ ਪਹੁੰਚਾ ਚੁੱਕੇ ਹਨ। ਭਾਵੇਂ ਥਰਮਲ ਪਲਾਂਟ ਦੀ ਪੈਸਕੋ ਸਕਿਓਰਿਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਚੋਰਾਂ ਨੂੰ ਫੜ ਕੇ ਥਰਮਲ ਪ੍ਰਸਾਸ਼ਨ ਦੇ ਹਵਾਲੇ ਕਰ ਦਿੰਦੇ ਹਨ, ਪਰ ਥਰਮਲ ਪ੍ਰਬੰਧਕਾਂ ਵੱਲੋਂ ਕੰਮ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ। ਇੱਕ ਪੈਸਕੋ ਮੁਲਾਜ਼ਮ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਈ ਵਾਰੀ ਜਦੋਂ ਪੈਸਕੋ ਮੁਲਾਜ਼ਮ ਵੱਲੋਂ ਸਾਮਾਨ ਚੋਰੀ ਕਰਨ ਵਾਲੇ ਵਿਅਕਤੀ ਨੂੰ ਫੜਨ ਲਈ ਚੋਰਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਉਹ ਭੱਜ ਕੇ ਝੁੱਗੀਆਂ ਵਿੱਚ ਜਾ ਵੜਦੇ ਹਨ ਤੇ ਆਪਣੀਆਂ ਔਰਤਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਗਲ ਪਾ ਦਿੰਦੇ ਹਨ।

Advertisement

ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨਾਲ ਕੀਤਾ ਜਾ ਰਿਹੈ ਸੰਪਰਕ: ਮੁੱਖ ਇੰਜਨੀਅਰ

ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਥਰਮਲ ਪਲਾਂਟ ਦੀ ਚਾਰਦੀਵਾਰੀ ਦੇ ਅੰਦਰੋਂ ਨਾਜਾਇਜ਼ ਕਬਜ਼ੇ ਦੂਰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕੌਮ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਜਲਦੀ ਹੀ ਕਾਰਵਾਈ ਆਰੰਭੀ ਜਾਵੇਗੀ।

Advertisement

Advertisement