For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਮਾਈਨਿੰਗ: ਛਾਪੇ ਦੌਰਾਨ ਮਸ਼ੀਨਾਂ ਛੱਡ ਮੌਕੇ ਤੋਂ ਭੱਜੇ ਅਪਰੇਟਰ

06:48 AM Apr 18, 2024 IST
ਨਾਜਾਇਜ਼ ਮਾਈਨਿੰਗ  ਛਾਪੇ ਦੌਰਾਨ ਮਸ਼ੀਨਾਂ ਛੱਡ ਮੌਕੇ ਤੋਂ ਭੱਜੇ ਅਪਰੇਟਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪਠਾਨਕੋਟ, 17 ਅਪਰੈਲ
ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਮਾਰੇ ਗਏ ਛਾਪੇ ਦੌਰਾਨ ਬੇਹੜੀ ਬਜ਼ੁਰਗ ਵਿੱਚ ਰਾਵੀ ਦਰਿਆ ’ਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਕਰ ਰਹੀਆਂ ਦੋ ਸਟੋਨ ਕਰੱਸ਼ਰਾਂ ਦੀਆਂ ਦੋ ਪੋਕਲੇਨ ਮਸ਼ੀਨਾਂ ਮੌਕੇ ’ਤੇ ਛੱਡ ਕੇ ਉਨ੍ਹਾਂ ਦੇ ਅਪਰੇਟਰ ਫ਼ਰਾਰ ਹੋ ਗਏ। ਇਸ ’ਤੇ ਸਟੋਨ ਕਰੱਸ਼ਰਾਂ ਦੇ ਮਾਲਕਾਂ ਸਮੇਤ ਕੁੱਲ 11 ਮੁਲਜ਼ਮਾਂ ਖਿਲਾਫ਼ ਮਾਈਨਜ਼ ਐਂਡ ਮਿਨਰਲ ਐਕਟ 1957 ਦੀ ਧਾਰਾ 21 (1) ਅਤੇ ਆਈਪੀਸੀ 379 ਤਹਿਤ 2 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਨੇ ਦੋਵੇਂ ਮਸ਼ੀਨਾਂ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰਨੇ ਆਰੰਭ ਕਰ ਦਿੱਤੇ ਹਨ।
ਇਸ ਦੌਰਾਨ ਸੁਜਾਨਪੁਰ ਦੇ ਥਾਣਾ ਮੁਖੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਾਮਲੇ ਮਾਈਨਿੰਗ ਵਿਭਾਗ ਦੇ ਮਾਈਨਿੰਗ ਇੰਸਪੈਕਟਰ-ਕਮ-ਜੂਨੀਅਰ ਇੰਜੀਨੀਅਰ ਅਭਿਸ਼ੇਕ ਅੱਤਰੀ ਅਤੇ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੇ ਗਏ ਹਨ।
ਇੱਕ ਕੇਸ ਕੇਸਰੀ ਸਟੋਨ ਕਰੈਸ਼ਰ ਦੇ ਮਾਲਕ ਅਭਿਸ਼ੇਕ ਨੰਦਾ ਵਾਸੀ ਪਠਾਨਕੋਟ, ਜਰਨੈਲ ਸਿੰਘ, ਕਰਤਾਰ ਸਿੰਘ, ਗੋਵਿੰਦ ਸਿੰਘ, ਸੁਰਜੀਤ ਸਿੰਘ ਵਾਸੀਆਨ ਪਿੰਡ ਮੋਹਟਲੀ ਤਹਿਸੀਲ ਇੰਦੌਰਾ ਅਤੇ ਪੋਕਲੇਨ ਦੇ ਅਪਰੇਟਰ ਖਿਲਾਫ਼ ਦਰਜ ਕੀਤਾ ਗਿਆ ਜਦਕਿ ਦੂਸਰਾ ਮਾਮਲਾ ਨਵਦੁਰਗਾ ਸਟੋਨ ਕਰੱਸ਼ਰ ਦੇ ਮਾਲਕ ਪ੍ਰੇਮ ਕੁਮਾਰ, ਅਲਵਿੰਦਰ ਸਿੰਘ ਰੰਧਾਵਾ, ਅਨਿਲ ਕੁਮਾਰ, ਗੁਰਦੇਵ ਸਿੰਘ ਤੇ ਪੋਕਲੇਨ ਮਸ਼ੀਨ ਦੇ ਅਪਰੇਟਰ ਖਿਲਾਫ਼ ਦਰਜ ਕੀਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×